ਪਾਸਟਰ ਸੁਲਤਾਨ ਮਸੀਹ ਦੇ ਕਾਤਲਾਂ ਨੂੰ ਕਾਬੂ ਕੀਤਾ ਜਾਵੇ : ਡਾ . ਅਨਵਰ ਹੁਸੈਨ

ਐਸ ਏ ਐਸ ਨਗਰ, 17 ਜੁਲਾਈ (ਸ.ਬ.) ਘੱਟ ਗਿਣਤੀਆਂ ਕਾਂਗਰਸ ਜਿਲ੍ਹਾ ਐਸ ਏ ਐਸ ਨਗਰ ਦੇ  ਚੇਅਰਮੈਨ ਡਾ .ਅਨਵਰ ਹੁਸੈਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਲੁਧਿਆਣਾ ਵਿਖੇ ਪਾਦਰੀ ਸੁਲਤਾਨ ਮਸੀਹ ਨੂੰ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਕੇ ਸਖਤ ਸਜਾਵਾਂ ਦਿਤੀਆਂ ਜਾਣ|
ਅੱਜ ਇਕ ਬਿਆਨ ਵਿਚ ਡਾ. ਅਨਵਰ ਹੁਸੈਨ ਨੇ ਕਿਹਾ ਕਿ ਪੰਜਾਬ ਵਿਚ ਘੱਟ ਗਿਣਤੀਆਂ ਭਾਈਚਾਰੇ ਨਾਲ ਨਿਤ ਘਟਨਾਵਾਂ ਵਾਪਰ ਰਹੀਆਂ  ਹਨ| ਜਿਸ ਕਾਰਨ ਪੰਜਾਬ ਵਿਚ ਘੱਟ ਗਿਣਤੀਆਂ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਇਹ ਲੋਕ ਫਿਰਕਾਪ੍ਰਸਤ ਹਨ|
ਉਹਨਾਂ ਕਿਹਾ ਕਿ ਅਜਿਹੇ ਫਿਰਕੂ ਲੋਕਾਂ ਨੂੰ ਪੰਜਾਬ ਛੱਡ ਕੇ ਚਲੇ ਜਾਣਾ  ਚਾਹੀਦਾ ਹੈ| ਪੰਜਾਬ ਵਿੱਚ ਫਿਰਕੂ ਲੋਕਾਂ ਲਈ ਕੋਈ ਥਾਂ ਨਹੀਂ ਹੈ| ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕ ਰਲਮਿਲ ਕੇ ਰਹਿੰਦੇ ਹਨ| ਉਹਨਾਂ ਮੰਗ ਕੀਤੀ ਪਾਸਟਰ ਸੁਲਤਾਨ ਮਸੀਹ ਦੇ ਕਾਤਲਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ|
ਇਸ ਮੌਕੇ ਜਿਲਾ ਵਾਈਸ ਪ੍ਰਧਾਨ ਸ਼ਮੀਮ ਖਾਨ, ਬਲਾਕ ਮਾਜਰੀ                          ਚੇਅਰਮੈਨ ਮੁਹੰਮਦ ਸਦੀਕ ਚਾਹੜਮਾਜਰਾ, ਮੁਹੰਮਦ ਸਲੀਮ  ਸਨੇਟਾ, ਜਰਮਨ ਮੁਹਾਲੀ, ਅਲੀ ਮੁਹੰਮਦ, ਅਜੈਬ ਖਾਨ, ਐਸ ਹਮੀਦ ਅਲੀ, ਰੋਸ਼ਨ ਅਲੀ, ਸ਼ਾਹਰੁਖ ਖਾਨ, ਸਾਹਿਲ ਮੁਹਾਲੀ ਵ ਮੌਜੂਦ ਸਨ|

Leave a Reply

Your email address will not be published. Required fields are marked *