ਪਿਕਅੱਪ ਵਾਹਨ ਖੱਡ ਵਿੱਚ ਡਿੱਗਣ ਕਾਰਨ 1 ਦੀ ਮੌਤ, 2 ਜ਼ਖਮੀ

ਵਿਕਾਸਨਗਰ, 14 ਜੂਨ (ਸ.ਬ.)  ਕੋਟੀ ਕਨਾਸਰ ਤੋਂ ਵਿਕਾਸਨਗਰ ਜਾ ਰਿਹਾ ਪਿਕਅੱਪ ਵਾਹਨ ਤਿਊਨੀ-ਚਕਰਾਤਾ-ਮਸੂਰੀ ਹਾਈਵੇਅ ਤੇ ਬੇਕਾਬੂ ਹੋ ਕੇ 100 ਮੀਟਰ ਖੱਡ ਵਿੱਚ ਜਾ ਡਿੱਗਾ| ਹਾਦਸੇ ਵਿੱਚ ਇਕ ਦੀ ਮੌਤ ਹੋ ਗਈ ਜਦਕਿ ਚਾਲਕ ਸਮੇਤ 2 ਵਿਅਕਤੀ ਜ਼ਖਮੀ ਹੋ ਗਏ| ਹਾਦਸਾ ਸਵੇਰੇ ਕਰੀਬ 5 ਵਜੇ ਲੋਖੰਡੀ ਦੇ ਅਸਮਾੜ ਨੇੜੇ ਹੋਇਆ| ਹਾਦਸੇ ਵਿੱਚ ਵਾਹਨ ਸਵਾਰ ਸਿਆਰਾਮ ਪੁੱਤਰ ਧੂਮ ਸਿੰਘ ਵਾਸੀ ਜਾਦੀ ਚਕਰਾਤਾ ਨੇ ਮੌਕੇ ਤੇ ਹੀ ਦਮ ਤੌੜ ਦਿੱਤਾ| ਵਾਹਨ ਚਾਲਕ ਕਪਿਲ ਪੁੱਤਰ ਅਮਰ ਸਿੰਘ ਵਾਸੀ ਰੋਟਾ ਤਿਊਨੀ ਅਤੇ ਮੁਕੇਸ਼ ਪੁੱਤਰ ਪੰਚਮ ਦਾਸ ਵਾਸੀ ਭੰਦਰਾਲੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਮੌਕੇ ਤੇ ਪੁੱਜੀ ਪੁਲੀਸ ਨੇ ਖੱਡ ਤੋਂ ਜ਼ਖਮੀਆਂ ਦੇ ਨਾਲ ਹੀ ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢਿਆ| ਜ਼ਖਮੀਆਂ ਨੂੰ ਸੀ.ਐਚ.ਸੀ ਚਕਰਾਤਾ ਭੇਜਿਆ ਗਿਆ ਹੈ| ਨਾਇਬ ਤਹਿਸੀਲਦਾਰ ਪੂਰਨ ਸਿੰਘ ਤੋਮਰ ਨੇ ਕਿਹਾ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ|

Leave a Reply

Your email address will not be published. Required fields are marked *