ਪਿਛਲੀਆਂ ਸਰਕਾਰਾਂ ਨੇ ਉੱਤਰ ਪ੍ਰਦੇਸ਼ ਵਿੱਚ ਉਦਯੋਗਾਂ ਦਾ ਬੇੜਾ ਗਰਕ ਕੀਤਾ: ਮਹਾਨਾ

ਪਿਛਲੀਆਂ ਸਰਕਾਰਾਂ ਨੇ ਉੱਤਰ ਪ੍ਰਦੇਸ਼ ਵਿੱਚ ਉਦਯੋਗਾਂ ਦਾ ਬੇੜਾ ਗਰਕ ਕੀਤਾ: ਮਹਾਨਾ
ਉੱਤਰ ਪ੍ਰਦੇਸ਼ ਸਰਕਾਰ ਨਿਵੇਸ਼ਕਾਂ ਨੂੰ ਦੇਵੇਗੀ ਵਿਸ਼ੇਸ਼ ਸਹੂਲਤਾਂ
ਐਸ. ਏ. ਐਸ. ਨਗਰ, 8 ਜੂਨ (ਸ.ਬ.) ਉੱਤਰ ਪ੍ਰਦੇਸ਼ ਵਿੱਚ ਪਿਛਲੇ 15 ਸਾਲਾਂ ਦੌਰਾਨ ਸੱਤਾ ਤੇ ਕਾਬਿਜ ਰਹੀਆਂ ਸਰਕਾਰਾਂ ਦੀਆਂ ਨੀਤੀਆਂ ਨੇ ਉਦਯੋਗਾਂ ਨੂੰ ਬਰਬਾਦ ਹੋਣ ਕੰਢੇ ਪਹੁੰਚਾ ਦਿੱਤਾ ਅਤੇ ਇਸ ਦੌਰਾਨ ਇੱਕ ਤੋਂ ਬਾਅਦ ਇੱਕ ਉਦਯੋਗਾਂ ਦੇ ਬੰਦ ਹੋਣ ਦਾ ਰਾਜ ਦੀ ਆਰਥਿਕਤਾ ਨੂੰ ਵੀ ਵੱਡਾ ਨੁਕਸਾਨ ਸਹਿਣਾ ਪਿਆ ਹੈ| ਇਹ ਗੱਲ ਉੱਤਰ ਪ੍ਰਦੇਸ਼ ਦੇ ਉਦਯੋਗ ਵਿਕਾਸ ਮੰਤਰੀ ਸ੍ਰੀ ਸਤੀਸ਼ ਮਹਾਨਾ ਨੇ ਇੱਥੇ ਇੱਕ ਪੱਤਰਕਾਰ ਸੰਮਲੇਨ ਦੌਰਾਨ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ| ਉਹਨਾਂ ਕਿਹਾ ਕਿ ਹੁਣ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਦਯੋਗਪਤੀਆਂ ਵਿੱਚ ਵੀ ਭਰੋਸਾ ਪੈਦਾ ਹੋ ਰਿਹਾ ਹੈ ਅਤੇ ਸੂਬੇ ਵਿੱਚ ਨਵਾਂ ਨਿਵੇਸ਼ ਕਰਨ ਲਈ ਕੰਪਨੀਆਂ ਅੱਗੇ ਆ ਰਹੀਆਂ ਹਨ| ਉਹਨਾਂ ਕਿਹਾ ਕਿ ਸੈਮਸੰਗ ਕੰਪਨੀ ਵਲੋਂ ਉੱਤਰ ਪ੍ਰਦੇਸ਼ ਵਿੱਚ 4912 ਕਰੋੜ ਦਾ ਨਿਵੇਸ਼ ਕਰਨ ਤੇ ਸਹਿਮਤੀ ਜਾਹਿਰ ਕੀਤੀ ਹੈ| ਸ੍ਰ. ਮਹਾਨਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਭਾਜਪਾ  ਸਰਕਾਰ ਵਲੋਂ ਨਵੀਂ ਉਦਯੋਗਿਕ ਪਾਲਸੀ ਲਿਆਂਦੀ ਜਾ ਰਹੀ ਹੈ ਜਿਸ ਵਿੱਚ ਉਦਯੋਗਪਤੀਆਂ ਨੂੰ ਸਹੂਲਤਾਂ ਦੇਣ ਦੇ ਨਾਲ ਨਾਲ  ਨਵੇਂ ਨਿਵੇਸ਼ਕਾਂ ਲਈ ਵਿਸ਼ੇਸ਼ ਸਕੀਮਾਂ ਲਿਆਂਦੀਆਂ ਜਾ ਰਹੀਆਂ ਹਨ| ਉਹਨਾਂ ਕਿਹਾ ਕਿ ਨਵੀਂ ਪਾਲਸੀ ਵਿੱਚ ਉੱਤਰ ਪ੍ਰਦੇਸ਼ ਵਿੱਚ ਉਦਯੋਗਿਕ ਪਾਰਕ ਸਥਾਪਿਤ ਕਰਨ ਵਾਲੀਆਂ ਕੰਪਨੀਆਂ ਨੂੰ ਮੈਗਾ ਪ੍ਰੋਜੈਕਟ ਤਹਿਤ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਇਹਨਾਂ ਉਦਯੋਗਿਕ ਪਾਰਕਾਂ ਵਿੱਚ  ਪਲਾਟ ਖਰੀਦ ਦੇ ਉਦਯੋਗ ਚਲਾਉਣ ਵਾਲੇ ਉਦਯੋਗਪਤੀਆਂ ਨੂੰ  ਰਜਿਸਟ੍ਰੇਸ਼ਨ ਡਿਊਟੀ ਸਸਤੀ ਬਿਜਲੀ ਦੀ ਸਹੂਲੀਅਤ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਟੈਕਸ ਛੋਟਾਂ ਵੀ ਦਿੱਤੀਆਂ ਜਾਣਗੀਆਂ|
ਉਹਨਾਂ ਕਿਹਾ ਕਿ ਭਾਜਪਾ ਸਰਕਾਰ ਦਾ ਟੀਚਾ ਹੈ ਕਿ ਸਾਲ (2018) ਤੋਂ ਉੱਤਰ ਪ੍ਰਦੇਸ਼ ਵਿੱਚ ਉਦਯੋਗਾਂ ਨੂੰ 24 ਘੰਟੇ ਬਿਜਲੀ ਦੀ ਲਗਾਤਾਰ ਸਪਲਾਈ ਮੁਹਈਆ ਕਰਵਾਈ ਜਾਵੇਗੀ| ਉਦਯੋਗਾਂ ਵਲੋਂ ਆਪਣੀ ਰਹਿੰਦ ਖੁੰਹਦ  ਨੂੰ ਸਿੱਧਾ ਨਦੀਆਂ ਵਿੱਚ ਸੁੱਟਣ ਕਾਰਨ ਹੋਣ ਵਾਲੇ ਪ੍ਰਦੂਸ਼ਨ ਬਾਰੇ ਪੁੱਛੇ ਇਹ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਇਸ ਸਬੰਧੀ ਪ੍ਰਦੇਸ਼ ਸਰਕਾਰ, ਕੇਂਦਰ ਸਰਕਾਰ ਮਿਲ ਕੇ ਕੰਮ ਕਰ ਰਹੀਆਂ ਹਨ| ਇਸ ਮਾਮਲੇ ਵਿੱਚ ਨੈਸ਼ਨਲ ਗ੍ਰੀਕ ਟ੍ਰਿਬਿਊਨਲ (ਐਸ.ਜੀ.ਟੀ) ਵਲੋਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਨਦੀਆਂ ਕਿਨਾਰੇ ਬਣੀਆਂ ਵੱਡੀਆਂ ਉਦਯੋਗਿਕ ਇਕਾਈਆਂ (ਜਿਹਨਾਂ ਵੱਲੋਂ ਪ੍ਰਦੂਸ਼ਿਤ ਕਚਰਾ ਨਦੀ ਵਿੱਚ ਸੁੱਟਿਆ ਜਾਂਦਾ ਹੈ) ਨੇ ਦਿਨੇ ਹੋਰ ਥਾਂ ਤਬਦੀਲ ਕਰਨ ਦੀ ਯੋਜਨਾ ਤੇ ਕੰਮ ਚੱਲ ਰਿਹਾ ਹੈ|
ਪਿਛਲੇ ਸਮੇਂ ਦੌਰਾਨ ਬੰਦ ਹੋਈਆਂ ਉਦਯੋਗਿਕ ਇਕਾਈਆਂ ਨੇ ਨਵੇਂ ਸਿਰੇ  ਤੋਂ ਚਾਲੂ ਕਰਨ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਸਰਕਾਰ ਵਲੋਂ ਇਸ ਸਬੰਧੀ  ਬੰਦ ਹੋਈਆਂ ਉਦਯੋਗਿਕ ਇਕਾਈਆਂ ਨੂੰ ਮੁੜ ਚਾਲੂ ਕਰਵਾਉਣ ਦੀ ਪਹੁੰਚ ਅਪਣਾਈ ਜਾ ਰਹੀ ਹੈ| ਉਹਨਾਂ ਕਿਹਾ ਕਿ ਯੂ.ਪੀ. ਵਿੱਚ ਬੰਦ ਹੋਣ ਵਾਲੀਆਂ ਮਿਲਾਂ ਵਿੱਚ ਵੱਡੀ ਗਿਣਤੀ ਕੇਂਦਰੀ  ਕੱਪੜਾ ਮਿਲਾਂ ਦੀ ਹੈ ਅਤੇ ਇਸ ਸਬੰਧੀ ਉਹਨਾਂ ਵਲੋਂ ਕੇਂਦਰੀ ਕੱਪੜਾ ਮੰਤਰੀ ਸਮਿਰਤੀ ਇਰਾਨੀ ਨਾਲ ਵੀ ਮੁਲਾਕਾਤ ਕੀਤੀ ਹੈ| ਜਿਸ ਦੌਰਾਨ ਉਹਨਾਂ ਸੁਝਾਅ ਦਿੱਤਾ ਸੀ ਕਿ ਸਰਕਾਰ ਬੰਦ ਹੋਈਆਂ ਕਪੜਾ ਮਿਲਾਂ ਨੂੰ ਮੁੜ ਚਾਲੂ ਕਰੇ ਅਤੇ ਫੰਡ ਦੀ ਕਮੀ ਪੂਰੀ ਕਰਨ ਲਈ ਇਹਨਾਂ ਵਿਚੋਂ ਕੁਝ ਮਿਲਾਂ ਨੂੰ ਵੇਚ ਦਿੱਤਾ ਜਾਵੇ|
ਉਹਨਾਂ ਕਿਹਾ ਕਿ Tੁੱਤਰ ਪ੍ਰਦੇਸ਼ ਸਰਕਾਰ ਦੀ ਪਹਿਲ ਉੱਥੇ ਫੂਡ ਪਾਰਕ ਸਥਾਪਿਤ ਕਰਵਾਈ ਹੈ ਜਿੱਥੇ ਖੇਤੀ ਆਧਾਰਿਤ ਉਦਯੋਗ ਲੱਗਣ ਅਤੇ ਬਨਣ ਵਾਲੇ ਸਾਮਾਨ ਦੀ ਖਪਤ ਲਈ ਬਾਜਾਰ ਵੀ ਮੌਜੂਦ ਹੋਵੇ|
ਸਹਾਰਨਪੁਰ ਹਿੰਸਾ ਬਾਰੇ ਪੁੱਛੇ ਇੱਕ ਸਵਾਲ ਬਾਰੇ ਉਹਨਾਂ ਕਿਹਾ ਕਿ ਹਿੰਸਾ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ| ਉਹਨਾਂ ਕਿਹਾ ਕਿ ਸਹਾਰਨਪੁਰ ਵਿਚ ਸਿਆਸੀ ਸਾਜਿਸ਼ ਤਹਿਤ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ| ਪਰੰਤੂ ਹੁਣ ਸਭ ਕੁਝ ਕਾਬੂ ਹੇਠ ਹੈ|

ਮੇਰਾ ਪਿਛੋਕੜ ਪੰਜਾਬੀ ਹੈ : ਮਹਾਨਾ

ਉੱਤਰ ਪ੍ਰਦੇਸ਼ ਦੇ ਉਦਯੋਗ ਵਿਕਾਸ ਮੰਤਰੀ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਪੰਜਾਬੀ ਵਿੱਚ ਗੱਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ| ਇਸ ਸਬੰਧੀ ਗੱਲ ਕਰਨ ਤੇ ਉਹਨਾਂ ਦੱਸਿਆ ਕਿ ਉਹਨਾਂ ਦਾ ਪਿਛੋਕੜ ਪੰਜਾਬੀ ਅਤੇ ਉਹਨਾਂ ਦੇ ਘਰ ਪਰਿਵਾਰ ਵਿੱਚ ਹੁਣੇ ਵੀ ਪੰਜਾਬੀ ਬੋਲੀ ਜਾਂਦੀ ਹੈ| ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਪੜ੍ਹਾਈ ਦੌਰਾਨ ਉਥੇ ਪੰਜਾਬੀ ਦੀ ਪੜ੍ਹਾਈ ਦਾ ਪ੍ਰਬੰਧ ਨਾ ਹੋਣ ਕਾਰਨ ਭਾਵੇਂ ਉਹ ਪੰਜਾਬੀ ਲਿਖ ਅਤੇ ਪੜ੍ਹ ਨਹੀਂ ਸਕਦੇ ਪਰੰਤੂ ਉਹ ਪੰਜਾਬੀ ਸਮਝ ਵੀ ਲੈਂਦੇ ਹਨ ਅਤੇ ਬੋਲ ਵੀ ਲੈਂਦੇ ਹਨ ਅਤੇ ਉਹਨਾਂ ਦੇ ਬੱਚੇ ਵੀ ਪੰਜਾਬੀ ਸਮਝ ਅਤੇ ਬੋਲ ਲੈਂਦੇ ਹਨ| ਉਤਰ ਪ੍ਰਦੇਸ਼ ਵਿੱਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਵਾਉਣ ਬਾਰੇ ਪੁੱਛਣ ਤੇ ਉਹਨਾਂ ਕਿਹਾ ਕਿ ਭਾਜਪਾ ਸਰਕਾਰ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਨ ਲਈ ਕੰਮ ਕਰ ਰਹੀ ਹੈ|

Leave a Reply

Your email address will not be published. Required fields are marked *