ਪਿਛਲੀ ਕਾਰਗੁਜਾਰੀ ਦੇ ਆਧਾਰ ਤੇ ਵੋਟਾਂ ਮੰਗ ਰਿਹਾ ਹੈ ਆਜਾਦ ਗਰੁੱਪ : ਕੁਲਵੰਤ ਸਿੰਘ
ਐਸ ਏ ਐਸ ਨਗਰ, 1 ਫਰਵਰੀ (ਸ.ਬ.) ਨਗਰ ਨਿਗਮ ਦੀਆਂ ਹੋ ਰਹੀਆਂ ਚੋਣਾਂ ਲਈ ਵਾਰਡ ਨੰ: 21 ਤੋਂ ਆਜਾਦ ਗਰੁੱਪ ਤੇ ਆਮ ਪਾਰਟੀ ਦੇ ਸਾਂਝੇ ਉਮੀਦਵਾਰ ਸ੍ਰੀਮਤੀ ਅੰਜਲੀ ਸਿੰਘ ਦੇ ਚੋਣ ਦਫਤਰ ਦਾ ਉਦਘਾਟਨ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕੀਤਾ। ਇਸ ਮੌਕੇ ਮੌਕੇ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਚੋਣਾਂ ਵਿਕਾਸ ਦੇ ਮੁੱਦੇ ਤੋਂ ਹੋਣ ਜਾ ਰਹੀਆਂ ਹਨ ਅਤੇ ਆਜਾਦ ਗਰੁੱਪ ਦੇ ਉਮੀਦਵਾਰਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਕਾਰਜਕਾਲ ਦੌਰਾਨ ਮੁਹਾਲੀ ਨਿਵਾਸੀਆਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਹਨਾਂ ਨੂੰ ਇਮਾਨਦਾਰੀ ਨਾਲ ਪੂਰਾ ਕੀਤਾ ਗਿਆ ਹੈ।
ਵਾਰਡ ਨੰਬਰ 21 ਦੀ ਉਮੀਦਵਾਰ ਅੰਜਲੀ ਸਿੰਘ ਬਾਰੇ ਉਹਨਾਂ ਕਿਹਾ ਕਿ ਵੋਟਰ ਨੂੰ ਅੰਜਲੀ ਸਿੰਘ ਦੇ ਰੂਪ ਵਿੱਚ ਇੱਕ ਬਹੁਤ ਪੜੀ ਲਿਖੀ, ਸਮਾਜ ਸੇਵੀ, ਇਮਾਨਦਾਰ ਉਮੀਦਵਾਰ ਮਿਲੀ ਹੈ ਜਿਹਨਾਂ ਨੂੰ ਸਾਬਕਾ ਕੌਂਸਲਰ ਸ. ਅਮਰੀਕ ਸਿੰਘ ( ਤਹਿਸੀਲਦਾਰ) ਦਾ ਅਸ਼ੀਰਵਾਦ ਹਾਸਿਲ ਹੈ ਅਤੇ ਉਹਨਾਂ ਦੀ ਜਿੱਤ ਤੈਅ ਹੈ।
ਇਸ ਮੌਕੇ ਸਾਬਕਾ ਕੌਂਸਲਰ ਐਸ.ਐਸ.ਬਰਨਾਲਾ, ਕਰਨੈਲ ਸਿੰਘ, ਸੱਜਣ ਸਿੰਘ, ਵੀ.ਕੇ. ਮਹਾਜਨ, ਕੁਲਵੀਰ ਸਿੰਘ, ਰਣਜੀਤ ਸਿੰਘ, ਸਤਨਾਮ ਸਿੰਘ, ਸੁਰਜੀਤ ਸਿੰਘ, ਮਹਿਤਾ ਜੀ, ਕੁਲਵੰਤ ਸਿੰਘ, ਗੁਰਵਿੰਦਰ ਕੌਰ, ਹਰਪਾਲ ਕੌਰ, ਹਰਬੰਸ ਕੌਰ, ਜਸਵਿੰਦਰ ਕੌਰ ਕਲਸੀ, ਹਰਵਿੰਦਰ ਸਿੰਘ ਸਿੱਧੂ (ਐਡਵੋਕੇਟ) ਅਤੇ ਜਗਦੀਸ਼ ਸਿੰਘ ਸਮੇਤ ਵੱਡੀ ਗਿਣਤੀ ਵਾਰਡ ਵਾਸੀ ਹਾਜਿਰ ਸਨ।