ਪਿਛਲੇ ਕਾਰਜਕਾਲ ਦੌਰਾਨ ਕਰਵਾਏ ਕੰਮਾਂ ਦੇ ਆਧਾਰ ਤੇ ਮੰਗ ਰਹੀ ਹਾਂ ਵੋਟਾਂ : ਜਸਬੀਰ ਕੌਰ (ਜੱਸੀ) ਅਤਲੀ ਸੈਕਟਰ 68 ਦੇ ਹਰਮਨ ਪਿਆਰੇ ਉਮੀਦਵਾਰ ਹਨ ਜਸਬੀਰ ਕੌਰ ਅਤਲੀ

ਐਸ ਏ ਐਸ ਨਗਰ, 5 ਫਰਵਰੀ (ਸ਼ਬy) ਮੁਹਾਲੀ ਦੇ ਵਾਰਡ ਨੰਬਰ 30 ਤੋਂ ਪਿਛਲੀ ਵਾਰ ਕੌਂਸਲਰ ਰਹੇ ਸ੍ਰੀਮਤੀ ਜਸਬੀਰ ਕੌਰ ਅਤਲੀ ਇਸ ਵਾਰ ਫਿਰ ਚੋਣ ਮੈਦਾਨ ਵਿੱਚ ਹਨ ਅਤੇ ਉਹਨਾਂ ਨੂੰ ਵਾਰਡ ਦੇ ਵਸਨੀਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਸ੍ਰੀਮਤੀ ਜਸਬੀਰ ਕੌਰ ਅਤਲੀ ਸੈਕਟਰ 68 ਦੀ ਪੰਚਮ ਸੁਸਾਇਟੀ ਦੇ ਵਸਨੀਕ ਹਨ ਅਤੇ 1993 ਤੋਂ ਮੁਹਾਲੀ ਵਿੱਚ ਰਹਿ ਰਹੇ ਹਨ।

ਸ੍ਰੀਮਤੀ ਅਤਲੀ ਦੱਸਦੇ ਹਨ ਕਿ ਉਹ ਪਿਛਲੇ 20 ਸਾਲਾਂ ਤੋਂ ਸਮਾਜਸੇਵਾ ਦੇ ਖੇਤਰ ਵਿੱਚ ਸਰਗਰਮ ਹਨ। ਪਿਛਲੀ ਵਾਰ ਉਹਨਾਂ ਨੇ ਅਕਾਲੀ ਦਲ ਦੀ ਟਿਕਟ ਤੇ ਨਗਰ ਨਿਗਮ ਦੀ ਚੋਣ ਲੜੀ ਸੀ ਅਤੇ ਚੋਣ ਜਿੱਤ ਕੇ ਕੌਂਸਲਰ ਬਣੇ ਸੀ। ਉਹ ਦੱਸਦੇ ਹਨ ਕਿ ਕੌਂਸਲਰ ਦੇ ਕਾਰਜਕਾਲ ਦੌਰਾਨ ਉਹਨਾਂ ਨੇ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਵਾਰਡ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਕੰਮ ਕੀਤਾ ਹੈ ਅਤੇ ਹੁਣ ਉਹ ਆਪਣੇ ਵਲੋਂ ਕਰਵਾਏ ਗਏ ਕੰਮਾਂ ਦੇ ਆਧਾਰ ਤੇ ਹੀ ਲੋਕਾਂ ਦੀ ਕਚਹਿਰੀ ਵਿੱਚ ਹਨ।

ਸ੍ਰੀਮਤੀ ਅਤਲੀ ਅਨੁਸਾਰ ਉਹਨਾਂ ਵਲੋਂ ਵਾਰਡ ਦੇ ਵਸਨੀਕਾਂ ਦੀ ਮੰਗ ਅਨੁਸਾਰ ਲੋੜੀਂਦੇ ਕੰਮ ਕਰਵਾਏ ਗਏ ਹਨ ਜਿਹਨਾਂ ਵਿੱਚ ਵੱਖ ਵੱਖ ਥਾਵਾਂ ਤੇ ਪੇਵਰ ਬਲਾਕ ਲਗਵਾਉਣ, ਸੈਕਟਰ 68 ਦੀ ਮਾਰਕੀਟ ਵਿੱਚ ਪਬਲਿਕ ਟਾਇਲਟ ਦੀ ਉਸਾਰੀ ਕਰਵਾਉਣ, ਸੈਕਟਰ 68 ਦੀਆਂ ਸੁਸਾਇਟੀਆਂ ਦੇ ਬਾਹਰ ਪੇਵਰ ਲਵਾਉਣ, ਐਲ ਈ ਡੀ ਲਾਈਟਾਂ ਲਵਾਉਣ, ਕੁੱਤਿਆਂ ਦੀ ਨਸਬੰਦੀ ਕਰਵਾਉਣ ਅਤੇ ਆਵਾਰਾ ਜਾਨਵਰਾਂ ਦੀ ਸਮੱਸਿਆ ਦੇ ਹਲ ਲਈ ਕੰਮ ਕਰਨ, ਪੰਚਮ ਸੁਸਾਇਟੀ ਦੇ ਪਾਣੀ ਦੇ ਘੱਟ ਪ੍ਰੈ੪ਰ ਦੀ ਸਮੱਸਿਆ ਨੂੰ ਹਲ ਕਰਵਾਉਣ ਵਰਗੇ ਕਈ ਕੰਮ ਕੀਤੇ ਹਨ। ਉਹਨਾਂ ਦੱਸਿਆ ਕਿ ਪੰਚਮ ਸੁਸਾਇਟੀ ਵਿੱਚ ਨ੪ੇੜੀ ਕਿਸਮ ਦੇ ਨੌਜਵਾਨ ਮੁੰਡੇ ਕੁੜੀਆਂ ਵਲੋਂ ਪੱਕਾ ਟਿਕਾਣਾ ਕਰ ਲਿਆ ਗਿਆ ਸੀ ਅਤੇ ਸੁਸਾਇਟੀ ਦਾ ਮਾਹੌਲ ਖਰਾਬ ਹੁੰਦਾ ਸੀ ਅਤੇ ਇਸ ਸਮੱਸਿਆ ਦੇ ਹੱਲ ਉਹਨਾਂ ਨੇ ਵਸਨੀਕਾਂ ਅਤੇ ਪੁਲੀਸ ਦੀ ਮਦਦ ਨਾਲ ਉਹ ਫਲੈਟ ਖਾਲੀ ਕਰਵਾਏ ਸੀ।

ਲੁਧਿਆਣਾਂ ਦੇ ਕਲੇਲ ਪਿੰਡ ਦੀ ਜੰਮਪਲ ਸ੍ਰੀਮਤੀ ਜਸਬੀਰ ਕੌਰ ਅਤਲੀ ਸਥਾਨਕ ਵਸਨੀਕਾਂ ਵਿੱਚ ਕਾਫੀ ਹਰਮਨ ਪਿਆਰੇ ਹਨ ਅਤੇ ਉਹ ਵਾਰਡ ਵਿੱਚ ਜੱਸੀ ਦੇ ਨਾਮ ਨਾਲ ਮ੪ਹੂਰ ਹਨ। ਉਹ ਕਹਿੰਦੇ ਹਨ ਕਿ ਇਹ ਵਾਰਡ ਮੇਰੇ ਪਰਿਵਾਰ ਵਰਗਾ ਹੈ ਅਤੇ ਉਹ ਆਪਣੇ ਵਾਰਡ ਦੇ ਵਸਨੀਕਾਂ ਦੇ ਹਰ ਦੁਖ ਸੁਖ ਵਿੱਚ ਨਾਲ ਖੜ੍ਹਦੇ ਹਨ। ਉਹ ਕਹਿੰਦੇ ਹਨ ਕਿ ਸਭਤੋਂ ਪਹਿਲਾਂ ਉਹ ਆਪਣੇ ਵੋਟਰਾਂ ਨੂੰ ਜਵਾਬਦੇਹ ਹਨ ਅਤੇ ਉਹਨਾਂ ਵਲੋਂ ਵਾਰਡ ਦੇ ਵਸਨੀਕਾਂ ਦੀ ਸਲਾਹ ਅਤੇ ਮੰਗ ਅਨੁਸਾਰ ਹੀ ਸਾਰੇ ਕੰਮ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਕਾਂਗਰਸ ਵਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਸਰਕਾਰ ਨੇ ਸੁਸਾਇਟੀਆਂ ਦੇ ਵਿਕਾਸ ਕਾਰਜ ਕਰਵਾਏ ਹਨ ਜਦੋਂਕਿ ਇਹ ਮਤੇ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਪਾਸ ਹੋਏ ਸਨ ਅਤੇ ਸਰਕਾਰ ਵਲੋਂ ਇਹ ਕੰਮ ਰੁਕਵਾ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਜੇਕਰ ਉਸ ਵੇਲੇ ਇਹ ਕੰਮ ਨਾ ਰੋਕੇ ਗਏ ਹੁੰਦੇ ਤਾਂ ਵਿਕਾਸ ਹੋਰ ਵੀ ਵੱਧ ਹੋਣਾ ਸੀ।

ਵਾਰਡ ਨੰਬਰ 30 ਵਿੱਚ ਸੈਕਟਰ 68 ਦੀ ਪੰਚਮ ਸੁਾਇਟੀ, ਦਰ੪ਨ ਵਿਹਾਰ ਸੁਸਾਇਟੀ ਅਤੇ ਸੈਕਟਰ 68 ਦੀਆਂ ਕੋਠੀਆਂ ਦਾ ਕੁੱਝ ਖੇਤਰ ੪ਾਮਿਲ ਹੈ ਅਤੇ ਇੱਥੇ 2700 ਦੇ ਕਰੀਬ ਵੋਟਾਂ ਹਨ। ਸ੍ਰੀਮਤੀ ਅਤਲੀ ਕਹਿੰਦੇ ਹਨ ਕਿ ਉਹਨਾਂ ਨੂੰ ਵਾਰਡ ਦੇ ਵਸਨੀਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਵੋਟਰ ਉਹਨਾਂ ਨੂੰ ਇੱਕ ਵਾਰ ਫਿਰ ਸੇਵਾ ਦਾ ਮੌਕਾ ਦੇਣਗੇ।

Leave a Reply

Your email address will not be published. Required fields are marked *