ਪਿਛਲੇ ਸਾਲ ਦੁਨੀਆ ਭਰ ਵਿੱਚ ਹੋਈਆਂ ਲੜਾਈਆਂ ਵਿੱਚ ਮਾਰੇ ਗਏ 10,000 ਬੱਚੇ : ਯੂ. ਐਨ

ਸੰਯੁਕਤ ਰਾਸ਼ਟਰ, 28 ਜੂਨ (ਸ.ਬ.) ਸੁੰਯਕਤ ਰਾਸ਼ਟਰ (ਯੂ. ਐਨ) ਦੀ ਇਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਦੁਨੀਆ ਭਰ ਵਿਚ ਹੋਈਆਂ ਲੜਾਈਆਂ ਵਿਚ 10,000 ਤੋਂ ਵਧ ਬੱਚੇ ਮਾਰੇ ਗਏ ਜਾਂ ਅਪਾਹਜ ਹੋ ਗਏ| ਇਸ ਦੇ ਨਾਲ ਹੀ ਕਈ ਹੋਰ ਬੱਚੇ ਬਲਾਤਕਾਰ ਦੇ ਸ਼ਿਕਾਰ ਹੋਏ, ਸਕੂਲ ਅਤੇ ਹਸਪਤਾਲ ਵਿੱਚ ਹੋਏ ਹਮਲਿਆਂ ਦੀ ਲਪੇਟ ਵਿਚ ਆ ਗਏੇ|
ਸੰਯੁਕਤ ਰਾਸ਼ਟਰ ਦੀ ਸਲਾਨਾ ਰਿਪੋਰਟ ਮੁਤਾਬਕ 2017 ਵਿੱਚ ਬਾਲ ਅਧਿਕਾਰਾਂ ਦੇ ਹਨਨ ਦੇ ਕੁੱਲ 21,000 ਤੋਂ ਵਧ ਮਾਮਲੇ ਸਾਹਮਣੇ ਆਏ, ਜੋ ਉਸ ਤੋਂ ਪਿਛਲੇ ਸਾਲ 2016 ਦੀ ਤੁਲਨਾ ਵਿਚ ਬਹੁਤ ਜ਼ਿਆਦਾ ਸਨ|
ਯਮਨ ਵਿਚ ਬੱਚਿਆਂ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀਆਂ ਘਟਨਾਵਾਂ ਲਈ ਸੰਯੁਕਤ ਰਾਸ਼ਟਰ ਨੇ ਉਥੇ ਲੜ ਰਹੇ ਅਮਰੀਕੀ ਸਹਿਯੋਗ ਪ੍ਰਾਪਤ ਫੌਜੀ ਗਠਜੋੜ ਨੂੰ ਦੋਸ਼ੀ ਠਹਿਰਾਇਆ| ਇਹ ਬੱਚੇ ਉਨ੍ਹਾਂ ਹਵਾਈ ਅਤੇ ਜ਼ਮੀਨੀ ਹਮਲਿਆਂ ਦੇ ਸ਼ਿਕਾਰੇ ਹੋਏ ਜੋ ਯਮਨ ਦੀ ਕੌਮਾਂਤਰੀ ਪੱਧਰ ਤੇ ਮਾਨਤਾ ਪ੍ਰਾਪਤ ਸਰਕਾਰ ਵਿਰੁੱਧ ਲੜ ਰਹੇ ਹੋਤੀ ਬਾਗੀਆਂ ਤੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਲੋਂ ਕੀਤੇ ਗਏ| ਇੱਥੇ ਲੜਾਈ ਵਿਚ 1300 ਬੱਚਿਆਂ ਦੀ ਜਾਨ ਗਈ ਜਾਂ ਉਹ ਜ਼ਖਮੀ ਹੋਏ| ਰਿਪੋਰਟ ਵਿਚ ਕਿਹਾ ਗਿਆ ਕਿ ਜਿਨ੍ਹਾਂ ਬੱਚਿਆਂ ਦੇ ਜ਼ਖਮੀ ਹੋਣ ਦੀ ਗੱਲ ਆਖੀ ਗਈ ਹੈ, ਉਹ ਯਮਨ ਜਾਂ ਦੂਜੇ ਦੇਸ਼ਾਂ ਦੀਆਂ ਘਰੇਲੂ ਜੰਗਾਂ ਵਿਚ ਬਾਲ ਫੌਜੀ ਦੇ ਤੌਰ ਤੇ ਲੜਨ ਵਾਲੇ 11 ਸਾਲ ਤੱਕ ਦੀ ਉਮਰ ਦੇ ਬੱਚੇ ਸਨ| ਰਿਪੋਰਟ ਮੁਤਾਬਕ ਬਾਲ ਅਧਿਕਾਰਾਂ ਦੇ ਹਨਨ ਦੇ ਜ਼ਿਆਦਾਤਰ ਮਾਮਲੇ ਇਰਾਕ, ਮਿਆਂਮਾਰ, ਮੱਧ ਅਫਰੀਕੀ ਗਣਰਾਜ, ਕਾਨਗੋ ਲੋਕਤੰਤਰੀ ਗਣਰਾਜ, ਦੱਖਣੀ ਸੂਡਾਨ, ਸੀਰੀਆ ਅਤੇ ਯਮਨ ਦੇ ਹਨ|

Leave a Reply

Your email address will not be published. Required fields are marked *