ਪਿਛੜੇ ਵਰਗਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ : ਕੁੰਭੜਾ

ਐਸ.ਏ.ਐਸ.ਨਗਰ, 7 ਜਨਵਰੀ (ਸ.ਬ.) ਡੈਮੋਕਰੇਟਿਕ ਪਾਰਟੀ ਦੇ ਹਲਕਾ ਮੁਹਾਲੀ ਤੋਂ ਉਮੀਦਵਾਰ ਬਲਵਿੰਦਰ ਸਿੰਘ ਕੁੰਭੜਾ ਨੇ ਅੱਜ ਮਟੋਰ ਵਿਖੇ ਚੋਣ ਪ੍ਰਚਾਰ ਕੀਤਾ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰ.  ਕੁੰਭੜਾ ਨੇ ਕਿਹਾ ਕਿ ਸਮਾਜ ਦੇ ਪਿਛਲੇ ਵਰਗ ਦੀ ਕਿਸੇ ਨੇ ਵੀ ਬਾਂਹ ਨਹੀਂ ਫੜੀ ਸਗੋਂ ਹਮੇਸ਼ਾ ਹੀ ਇਸ ਵਰਗ ਨਾਲ ਧੱਕਾ ਹੁੰਦਾ ਆਇਆ ਹੈ| ਉਹਨਾਂ ਕਿਹਾ ਕਿ ਰਵਾਇਤੀ ਰਾਜਸੀ ਪਾਰਟੀਆਂ ਚੋਣਾਂ ਸਮੇਂ ਪਿਛੜੇ ਵਰਗ ਦੇ ਲੋੜਾਂ ਨਾਲ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਪਰ ਚੋਣਾਂ ਤੋਂ ਬਾਅਦ ਇਹਨਾਂ ਵਰਗਾਂ ਦੀ ਕੋਈ ਸਾਰ ਨਹੀਂ ਲੈਂਦਾ ਅਤੇ ਇਸ  ਵਰਗ ਦੇ ਮਸਲੇ ਪਹਿਲਾਂ ਵਾਂਗ ਹੀ ਲਮਕਦੇ ਰਹਿੰਦੇ ਹਨ| ਉਹਨਾਂ ਕਿਹਾ ਕਿ ਸਮਾਜ ਦੇ ਦਬੇ ਕੁਚਲੇ ਵਰਗ ਨੂੰ ਹਰ ਪਾਰਟੀ ਨੇ ਹੀ ਆਪਣੇ ਵੋਟ ਬੈਂਕ ਵਜੋਂ ਵਰਤਿਆਂ ਹੈ ਤੇ ਮੁੜ ਕੇ ਇਸ ਵਰਗ ਦੀ ਸਾਰ ਨਹੀਂ ਲਈ| ਉਹਨਾਂ ਕਿਹਾ ਕਿ ਜਿੱਤਣ ਤੋਂ ਬਾਅਦ ਉਹ ਇਸ ਵਰਗ ਦੀ ਭਲਾਈ ਲਈ ਵਿਸ਼ੇਸ਼ ਉਪਰਾਲੇ ਕਰਨਗੇ| ਇਸ ਮੌਕੇ ਪ੍ਰੀਤਮ ਸਿੰਘ ਗਿਲ, ਗੁਰਦੇਵ ਸਿੰਘ, ਗੁਰਮੇਲ ਸਿੰਘ, ਹਰਬੰਸ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ, ਬਲਵਿੰਦਰ ਸਿਘ ਮਾਣਕਪੁਰ ਕਲੇਰ, ਲਖਵੀਰ ਸਿੰਘ, ਗੁਰਨਾਮ ਕੌਰ, ਸਰਦਾਰੋ ਕੌਰ, ਅਮਰਜੀਤ ਕੌਰ, ਸੁਖਵਿੰਦਰ ਕੌਰ, ਸੁਨੀਤਾ ਰਾਣੀ, ਬਚਨ ਸਿੰਘ, ਮਾਸਟਰ ਗੁਰਚਰਨ ਸਿੰਘ, ਗੁਰਿੰਦਰ ਸਿੰਘ, ਮਲਕੀਤ ਸਿੰਘ, ਭੁਪਿੰਦਰ ਸਿੰਘ, ਮਨਦੀਪ ਸਿੰਘ ਸਤਨਾਮ ਸਿੰਘ, ਗਗਨ ਸਿੰਘ ਮਟੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *