ਪਿਛੜੇ ਵਰਗ ਦੇ ਬੱਚਿਆਂ ਨੇ ”ਆਯਾਮ” ਸੰਸਥਾ ਦੀ ਮਦਦ ਨਾਲ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ

ਐਸ.ਏ.ਐਸ.ਨਗਰ,29 ਦਸੰਬਰ (ਸ.ਬ.) ਨਵੇਂ ਸਾਲ ਅਤੇ ਸੰਸਥਾ ਦਾ ਸਾਲਾਨਾ ਉਤਸਵ ਮਨਾਉਣ ਲਈ ਸੈਕਟਰ 70 ਮੁਹਾਲੀ ਦੀ ”ਸੈਵੀਅਰਜ” ਬਿਲਡਿੰਗ ਵਿੱਚ ”ਆਯਾਮ” ਸੰਸਥਾ ( ਜੋ ਗਰੀਬ ਪਰੀਵਾਰਾਂ ਦੇ ਬੱਚਿਆਂ ਨੂੰ ਉਮਰ ਮੁਤਾਬਕ ਤਿਆਰੀ ਕਰਵਾ ਕੇ ਰੈਗੂਲਰ ਸਕੂਲਾਂ ਵਿੱਚ ਦਾਖਲਾ ਕਰਵਾਉਂਦੇ ਹਨ) ਦੇ ਬੱਚਿਆਂ ਨੇ ਇਸ ਸਾਲ ਦਾ ਪ੍ਰੋਗਰਾਮ ਉਤਸਵ-2016 ਦੋ ਦਿਨ ਪਹਿਲਾਂ ਮਨਾਇਆ ਗਿਆ ਜਿਸਦੀ ਪ੍ਰਧਾਨਗੀ ਸ੍ਰ. ਜੇ.ਪੀ. ਸਿੰਘ ਉਘੇ ਉਦਯੋਗਪਤੀ ਨੇ ਕੀਤੀ ਬੱਚਿਆਂ ਨੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ, ਪ੍ਰੋਗਰਾਮ ਇਤਨਾ ਭਾਵਕ ਤੇ ਮੰਨੋਰੰਜਨ ਭਰਪੂਰ ਸੀ ਕਿ ਸਰੋਤਿਆਂ ਦੀਆਂ ਇਹ ਪ੍ਰੋਗਰਾਮ ਦੇਖ ਕੇ ਕਈ ਵਾਰੀ ਅੱਖਾਂ ਭਰ ਆਈਆਂ| ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਸ੍ਰ. ਜੇ.ਪੀ ਸਿੰਘ ਅਤੇ ਸ੍ਰੀਮਤੀ ਵਰਜਿੰਦਰ ਕੌਰ ਸੰਸਥਾ ਦੇ ਵਿੱਤੀ ਸਲਾਹਕਾਰ ਦਾ ਸਵਾਗਤ ਕੀਤਾ ਗਿਆ| ਪ੍ਰੋਗਰਾਮ ਭਰੂਣ ਹੱਤਿਆ ਕੁੜੀਆ ਦਾ ਸਮਾਜ ਵਿੱਚ ਰੁਤਬਾ ਅਤੇ ਭਾਰਤ ਦੀਆਂ ਰਖਿਆਂ ਸੇਵਾਂਵਾ, ਫੋਜ ਨੂੰ ਲੈ ਕੇ ਉਹਨਾਂ ਵਿਸ਼ਿਆਂ ਤੇ ਪੇਸ਼ ਕੀਤਾ ਗਿਆ| ਪ੍ਰੋਗਰਾਮ ਦੇ ਅੰਤ ਵਿੱਚ ਉਹਨਾਂ ਹਸਤੀਆਂ ਜੋ ਭਾਰਤ ਵਿਕਾਸ ਪ੍ਰੀਸ਼ਦ ਅਤੇ ਹੋਰ ਸੰਸਥਾਵਾਂ ਤੋਂ ਪਹੁੰਚੀਆਂ ਸਨ ਜਿਵੇਂ ਕਿ ਸ੍ਰੀਮਤੀ ਵੀਰਾਂ ਵਾਲੀ ਤੋਂ ਇਲਾਵਾ ਸ੍ਰ. ਗੁਰਦੀਪ ਸਿੰਘ, ਸ੍ਰੀ ਗਰੋਵਰ, ਸ੍ਰੀ ਆਤਮਵੀਰ ਸਿਘ, ਸ੍ਰੀ ਕਪਿਲ ਪਾਂਡੇ ਅਤੇ ਸ੍ਰ. ਜੇ.ਪੀ ਸਿੰਘ ਅਤੇ ਸ੍ਰ. ਅਮਰਜੀਤ ਸਿੰਘ ਦਾ ਸਨਮਾਨ ਕੀਤਾ ਗਿਆ ਬੱਚਿਆਂ ਨੂੰ ਟ੍ਰੈਕ ਸੂਟ ਤੇ ਹੋਰ ਸਮਾਨ ਵੀ ਦਿਤਾ ਗਿਆ ਇਸ ਮੌਕੇ ਤੇ ਬੋਲਦਿਆਂ ਸ੍ਰ. ਜੇ.ਪੀ ਸਿੰਘ ਨੇ ਸ੍ਰੀਮਤੀ ਮੀਨਾ ਸ਼ਰਮਾ ਅਤੇ ਸ੍ਰੀਮਤੀ ਮੋਨਿਕਾ ਚੋਹਾਨ, ਨੌਜਆਨ ਰਤਨਾਕਰ ਪਾਂਡੇ ਅਤੇ ਕੁਮਾਰੀ ਵਿਸ਼ਾਖਾ ਅਤੇ ਕ੍ਰਿਸ਼ਨਾ ਦਿਤਾ ਗਿਆ| ਜਿਹਨਾਂ ਦੀ ਮਿਹਨਤ ਸਦਕਾ ਇਹ ਪ੍ਰੋਗਰਾਮ ਸਿਰੇ ਚੜਿਆ

Leave a Reply

Your email address will not be published. Required fields are marked *