ਪਿਟਸਬਰਗ ਸਿਨੇਗੌਗ ਪਹੁੰਚਣ ਤੇ ਪ੍ਰਦਰਸ਼ਨਕਾਰੀਆਂ ਵਲੋਂ ਟਰੰਪ ਦਾ ਵਿਰੋਧ

ਪਿਟਸਬਰਗ, 31 ਅਕਤੂਬਰ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਿਟਸਬਰਗ ਦੇ ਉਸ ਸਿਨੇਗੌਗ ਵਿੱਚ ਪਹੁੰਚੇ| ਇੱਥੇ ਬੀਤੇ ਹਫਤੇ ਯਹੂਦੀਆਂ ਵਿਰੁੱਧ ਕੀਤੇ ਹਮਲੇ ਵਿਚ 11 ਵਿਅਕਤੀਆਂ ਦੀ ਮੌਤ ਹੋ ਗਈ ਸੀ| ਇਸ ਦੌਰਾਨ ਘਟਨਾਸਥਾਲ ਤੇ ਮੌਜੂਦ 1,000 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੇ ਟਰੰਪ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਸਾਫ ਸੰਦੇਸ਼ ਦਿੱਤਾ ਕਿ ਰਾਸ਼ਟਰਪਤੀ ਦਾ ਇੱਥੇ ਸਵਾਗਤ ਨਹੀਂ ਹੈ| ਪ੍ਰਦਰਸ਼ਨ ਵਿਚ ਸ਼ਾਮਿਲ ਲੋਕਾਂ ਦੇ ਹੱਥਾਂ ਵਿਚ ਤਖਤੀਆਂ ਸਨ ਜਿਨ੍ਹਾਂ ਤੇ ਲਿਖਿਆ ਸੀ ‘ਪ੍ਰੈਜੀਡੈਂਟ ਹੇਟ, ਲੀਵ ਅਵਰ ਸਟੇਟ’, ‘ਟਰੰਪ ਹੁਣ ਵ੍ਹਾਈਟ ਹਾਊਸ ਦਾ ਰਾਸ਼ਟਰਵਾਦ ਛੱਡੇ ਅਤੇ ‘ਟਰੰਪ ਦੇ ਝੂਠ ਜਾਣ ਲੈਂਦੇ ਹਾਂ’|
ਪ੍ਰਦਰਸ਼ਨਕਾਰੀ ‘ਟ੍ਰੀ ਆਫ ਲਾਈਫ’ ਸਿਨੇਗੌਗ ਨੇੜੇ ਇਕੱਠੇ ਹੋਏ, ਜਿੱਥੇ ਗੋਲੀਬਾਰੀ ਹੋਈ ਸੀ| ਟਰੰਪ ਆਪਣੀ ਪਤਨੀ ਮੇਲਾਨੀਆ, ਬੇਟੀ ਇਵਾਂਕਾ ਅਤੇ ਜਵਾਈ ਜੇਰੇਜ ਕੁਸ਼ਨਰ ਨਾਲ ਉੱਥੇ ਪਹੁੰਚੇ ਸਨ| ਕੁਸ਼ਨਰ ਯਹੂਦੀ ਹਨ| ਪਿਟਸਬਰਗ ਦੀ ਸਿਕਵੇਰਲ ਹਿੱਲ ਵਿਚ ਸਥਿਤ ਟ੍ਰੀ ਆਫ ਸਿਨੇਗੌਗ ਵਿੱਚ ਹੋਏ ਹਮਲੇ ਵਿਚ 11 ਵਿਅਕਤੀ ਮਾਰੇ ਗਏ ਸਨ| ਪੁਲੀਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਸੀ| ਹਮਲਾਵਰ ਨੇ ਪੁੱਛਗਿੱਛ ਵਿਚ ਸਾਫ-ਸਾਫ ਕਿਹਾ ਸੀ ਕਿ ਉਹ ਸਿਰਫ ਯੂਹਦੀਆਂ ਨੂੰ ਮਾਰਨਾ ਚਾਹੁੰਦਾ ਸੀ|

Leave a Reply

Your email address will not be published. Required fields are marked *