ਪਿਤਾ ਵੱਲੋਂ ਲਾਪਤਾ ਪੁੱਤਰ ਦੀ ਭਾਲ ਕਰਨ ਦੀ ਮੰਗ

ਐਸ.ਏ.ਐਸ. ਨਗਰ, 21 ਅਪ੍ਰੈਲ (ਸ.ਬ.) ਮੁਹਾਲੀ ਦੇ ਐਸ.ਐਸ.ਪੀ ਨੂੰ ਪੱਤਰ ਲਿਖਕੇ ਪ੍ਰਿਤਪਾਲ ਸਿੰਘ ਵਸਨੀਕ ਸੈਕਟਰ 20 ਸੀ ਚੰਡੀਗੜ੍ਹ ਨੇ ਮੰਗ ਕੀਤੀ ਹੈ ਕਿ 13 ਅਪ੍ਰੈਲ ਨੂੰ ਸੋਹਾਣਾ ਤੋਂ ਲਾਪਤਾ ਹੋਏ ਉਸਦੇ ਪੁੱਤਰ ਗੁਰਤੇਜ ਸਿੰਘ ਗੋਗੀ ਦੀ ਭਾਲ ਕੀਤੀ ਜਾਵੇ|
ਆਪਣੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਉਹਨਾਂ ਦਾ ਪੁੱਤਰ ਗੁਰਤੇਜ ਸਿੰਘ ਗੋਗੀ ਵਸਨੀਕ ਪਿੰਡ ਨਯਾ ਗਾਂਓ 13 ਅਪ੍ਰੈਲ ਨੂੰ ਸ਼ਾਮ 4 ਵਜੇ ਪਿੰਡ ਸੋਹਾਣਾ ਵਿਖੇ ਕਾਰ ਉਪਰ ਗਿਆ ਸੀ ਉਸ ਤੋਂ ਬਾਅਦ ਉਹ ਅਜੇ ਤੱਕ ਵਾਪਸ ਨਹੀਂ ਪਰਤਿਆ, ਉਸਦਾ ਫੋਨ ਵੀ ਬੰਦ ਆ ਰਿਹਾ ਹੈ, ਉਹਨਾਂ ਲਿਖਿਆਂ ਹੈ ਕਿ ਉਹਨਾਂ ਨੇ ਆਪਣੇ ਪੁੱਤਰ ਦੀ ਬਹੁਤ ਭਾਲ ਕੀਤੀ ਹੈ ਪਰ ਉਸਦਾ ਅਤੇ ਉਸਦੀ ਕਾਰ ਦਾ ਕੁਝ ਪਤਾ ਨਹੀਂ ਲੱਗਿਆ|
ਉਹਨਾਂ ਦੋਸ਼ ਲਗਾਇਆ ਹੈ ਕਿ ਉਸਦੇ ਪੁੱਤਰ ਦੀ ਸੋਹਾਣਾ ਅਤੇ ਮੋਰਿੰਡਾ ਦੇ ਕੁਝ ਵਿਅਕਤੀਆ ਨੇ ਕੁੱਟਮਾਰ ਕੀਤੀ ਸੀ ਤੇ ਇਹ ਵਿਅਕਤੀ ਉਸਦੇ ਪੁੱਤਰ ਨੂੰ ਫੋਨ ਉਪਰ ਧਮਕੀਆ ਵੀ ਦਿੰਦੇ ਹਨ| ਇਹਨਾਂ ਵਿਅਕਤੀਆਂ ਨੇ ਹੀ ਉਸਦੇ ਪੁੱਤਰ ਨੂੰ ਗਾਇਬ ਕੀਤਾ ਹੈ| ਪੱਤਰ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਉਸਦੇ ਪੁੱਤਰ ਦੀ ਜਲਦੀ ਭਾਲ ਕੀਤੀ ਜਾਵੇ|

Leave a Reply

Your email address will not be published. Required fields are marked *