ਪਿਸਤੌਲ ਦੀ ਨੋਕ ਤੇ ਖੋਹੀ ਕਾਰ

ਗੋਨਿਆਣਾ, 11 ਨਵੰਬਰ (ਸ.ਬ.) ਸਥਾਨਕ ਪੁਲੀਸ ਸਟੇਸ਼ਨ ਦੇ ਬਿਲਕੁਲ ਨੇੜਿਉਂ ਅੱਜ ਬਾਅਦ ਦੁਪਹਿਰ 1:30 ਵਜੇ ਪੀ.ਐਸ. ਪੀ.ਸੀ. ਐਲ ਦੇ ਸਥਾਨਕ ਐਸ.ਡੀ.ਓ. ਰਜਿੰਦਰ ਕੁਮਾਰ ਤੋਂ ਦੋ ਅਣਪਛਾਤੇ ਨੌਜਵਾਨ ਉਸ ਦੀ ਡਿਜਾਇਰ ਕਾਰ ਖੋਹ ਕੇ ਲੈ ਗਏ| ਰਜਿੰਦਰ ਕੁਮਾਰ ਅਨੁਸਾਰ ਉਹ ਸਥਾਨਕ ਓਮੈਕਸ ਕਾਲੋਨੀ ਵਿਚ ਕਿਸੇ ਕੰਮ ਜਾ ਰਿਹਾ ਸੀ ਕਿ ਓਮੈਕਸ ਕਾਲੋਨੀ ਦੇ  ਗੇਟ ਨੇੜੇ ਦੋ ਨੌਜਵਾਨਾਂ ਜਿਨ੍ਹਾਂ ਕੋਲ ਪਿਸਤੌਲ ਸੀ, ਨੇ ਉਸ ਨੂੰ ਰੋਕਿਆ ਅਤੇ ਕਾਰ ਵਿਚੋਂ ਉਤਰਨ ਲਈ ਕਿਹਾ, ਜਿਸ ਤੋਂ ਬਾਅਦ ਉਕਤ ਦੋਨੋ ਨੌਜਵਾਨ ਉਸ ਦੀ ਕਾਰ ਬਾਜਾਖਾਨਾ ਵੱਲ ਲੈ ਕੇ ਫ਼ਰਾਰ ਹੋ ਗਏ|

Leave a Reply

Your email address will not be published. Required fields are marked *