ਪਿਸਤੌਲ ਦੀ ਨੋਕ ਤੇ ਲੁੱਟੀ ਕਾਰ

ਜ਼ੀਰਾ, 9 ਫਰਵਰੀ (ਸ.ਬ.) ਅੱਜ ਸਵੇਰੇ 9 ਵਜੇ ਹਥਿਆਰਬੰਦ 3 ਅਣਪਛਾਤੇ ਲੁਟੇਰੇ ਨਵੀਂ ਤਲਵੰਡੀ ਰੋਡ ਜ਼ੀਰਾ ਸਥਿਤ ਓ. ਬੀ. ਸੀ. ਬੈਂਕ ਨੇੜੇ ਪਿਸਤੌਲ ਦੀ ਨੋਕ ਤੇ 1 ਵਰਨਾ ਕਾਰ ਖੋਹ ਕੇ ਫ਼ਰਾਰ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਪਿਆਰਾ ਸਿੰਘ ਢਿੱਲੋਂ ਦਾ ਭਤੀਜਾ ਜਸਕਰਨ ਸਿੰਘ ਸਵੇਰੇ ਲਗਭਗ 9 ਵਜੇ ਨਵੀਂ ਤਲਵੰਡੀ ਰੋਡ ਜ਼ੀਰਾ ਤੇ ਸਥਿਤ ਓ. ਬੀ. ਸੀ. ਬੈਂਕ           ਨੇੜੇ ਇਕ ਦੁਕਾਨ ਤੋਂ ਆਪਣੀ ਵਰਨਾ ਗੱਡੀ ਨੰਬਰ ਪੀ ਬੀ-29-ਆਰ-3188 ਵਿਚ ਹਵਾ ਭਰਵਾ ਰਿਹਾ ਸੀ ਕਿ 3 ਅਣਪਛਾਤੇ ਹਥਿਆਰਬੰਦ              ਲੁਟੇਰੇ ਆਏ ਅਤੇ 1 ਲੁਟੇਰੇ ਨੇ ਪਿਸਤੌਲ ਦੀ ਨੋਕ ਤੇ ਜਸਕਰਨ ਸਿੰਘ ਤੋਂ ਗੱਡੀ ਖੋਹ ਲਈ ਅਤੇ ਲੁਟੇਰੇ ਗੱਡੀ ਲੈ ਕੇ ਫ਼ਰਾਰ ਹੋ ਗਏ|
ਦਿਨ ਦਿਹਾੜੇ ਵਾਪਰੀ ਇਸ ਲੁੱਟ ਦੀ ਘਟਨਾ ਕਾਰਨ ਸ਼ਹਿਰ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ | ਸੂਚਨਾ ਮਿਲਣ ਤੇ ਪੁਲੀਸ ਨੇ ਨਾਕਾਬੰਦੀ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Leave a Reply

Your email address will not be published. Required fields are marked *