ਪਿੰਡਾਂ ਦੀਆਂ ਰਜਿਸਟਰੀਆਂ ਵਿੱਚ ਨੰਬਰਦਾਰ ਦੀ ਗਵਾਹੀ ਯਕੀਨੀ ਬਣਾਉਣ ਦੇ ਹੁਕਮ ਜਾਰੀ

ਐਸ ਏ ਐਸ ਨਗਰ, 10 ਨਵੰਬਰ (ਸ.ਬ.) ਸਬ ਰਜਿਸਟਰਾਰ ਤਹਿਸੀਲ ਮੁਹਾਲੀ ਨੇ ਡਿਪਟੀ ਸੈਕਟਰੀ ਰੈਵਨਿਯੂ ਪੰਜਾਬ ਵਲੋਂ ਜਾਰੀ ਹਦਾਇਤਾਂ ਉਪਰ ਅਮਲ ਕਰਦਿਆਂ ਸਮੂਹ ਵਸੀਕਾ ਨਵੀਸਾਂ ਅਤੇ ਵਕੀਲਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹਨਾਂ ਦੇ ਦਫਤਰ ਵਿੱਚ ਜੋ ਪਿੰਡਾਂ ਦੀਆਂ ਰਜਿਸਟਰੀਆਂ ਪੇਸ਼ ਕੀਤੀਆਂ ਜਾਂਦੀਆਂ ਹਨ ਉਹਨਾਂ ਰਜਿਸਟਰੀਆਂ ਵਿੱਚ ਸਬੰਧਿਤ ਨੰਬਰਦਾਰ ਦੀ ਗਵਾਹੀ ਯਕੀਨੀ ਬਣਾਈ ਜਾਵੇ| ਇਹਨਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਗਵਾਹੀ ਦੇਣ ਵਾਲੇ ਨੰਬਰਦਾਰ ਨੂੰ ਗਵਾਹੀ ਦੇਣ ਸਬੰਧੀ ਘਟੋ ਘਟ ਇਕ ਦਿਨ ਪਹਿਲਾਂ ਦੱਸਣਾ ਯਕੀਨੀ ਬਣਾਇਆ ਜਾਵੇ, ਜੇ ਕਰ ਫਿਰ ਵੀ ਕਿਸੇ ਕਾਰਨ ਨੰਬਰਦਾਰ ਹਾਜਰ ਨਹੀਂ ਹੁੰਦਾ ਤਾਂ ਇਸ ਸਬੰਧੀ ਪਾਰਟੀਆਂ ਤੋਂ ਲਿਖਤੀ ਲੈਣਾ ਯਕੀਨੀ ਬਣਾਇਆ ਜਾਵੇ|
ਇਸ ਦੇ ਨਾਲ ਹੀ ਸਬ ਰਜਿਸਟਰਾਰ ਵਲੋਂ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਰਜਿਸਟਰੀ ਦੇ ਜਿਸ ਪੈਰਾਗ੍ਰਾਫ ਵਿੱਚ ਅਣਅਧਿਕਾਰਤ ਕਲੋਨੀ ਸਬੰਧੀ ਰਵਾ ਦਿੱਤਾ ਜਾਂਦਾ ਹੈ ਉਸ ਦੇ ਨਾਲ ਸਰਕਾਰ ਵਲੋਂ ਜਾਰੀ ਪੱਤਰ ਨੰਬਰ ਦਾ ਵੇਰਵਾ ਵੀ ਰਜਿਸਟਰੀ ਵਿੱਚ ਲਿਖਣਾ ਯਕੀਨੀ ਬਣਾਇਆ ਜਾਵੇ|

Leave a Reply

Your email address will not be published. Required fields are marked *