ਪਿੰਡਾਂ ਵਿਚਲੇ ਮਕਾਨਾਂ ਦੀ ਢਾਹ ਢੁਹਾਈ ਰੋਕਣ ਲਈ ਹਲਕਾ ਵਿਧਾਇਕ ਨਾਲ ਸੰਪਰਕ ਕਰੇਗੀ ਪੇਂਡੂ ਸੰਘਰਸ਼ ਕਮੇਟੀ

ਐਸ ਏ ਐਸ ਨਗਰ, 3 ਅਪ੍ਰੈਲ (ਸ.ਬ.) ਪੇਂਡੂ ਸੰਘਰਸ਼ ਕਮੇਟੀ ਦੀ ਇੱਕ ਮੀਟਿੰਗ ਪਰਮਦੀਪ ਬੈਦਵਾਨ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਇਲਾਕੇ ਦੇ 70 ਮਕਾਨਾਂ ਨੂੰ ਮੁਹਾਲੀ ਨਗਰ ਨਿਗਮ ਵਲੋਂ ਢਾਹੇ ਜਾਣ ਦੇ ਫੈਸਲੇ ਨੂੰ ਰੁਕਵਾਉਣ ਲਈ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਨਾਲ ਲੈ ਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਜਾਵੇ|
ਇਸ ਮੌਕੇ ਸੰਬੋਧਨ ਕਰਦਿਆਂ ਪਰਮਦੀਪ ਬੈਦਵਾਨ ਨੇ ਕਿਹਾ ਕਿ ਪੇਂਡੂ ਸੰਘਰਸ ਕਮੇਟੀ ਕਦੇ ਵੀ ਇਹਨਾਂ ਮਕਾਨਾਂ ਨੂੰ ਢਾਹੁਣ ਨਹੀਂ ਦੇਵੇਗੀ ਅਤੇ ਅਗਲੇ ਸੰਘਰਸ਼ ਦਾ ਐਲਾਨ ਅਗਲੀ ਮੀਟਿੰਗ ਵਿਚ ਕੀਤਾ ਜਾਵੇਗਾ| ਇਸ ਮੌਕੇ ਕਂੌਸਲਰ ਸਤਵੀਰ ਸਿੰਘ ਧਨੋਆ, ਕਂੌਸਲਰ ਪਰਵਿੰਦਰ ਸਿੰਘ ਸੋਹਾਣਾ, ਸਰਪੰਚ ਅਮਰੀਕ ਸਿੰਘ ਮਟੌਰ, ਕਾਮਰੇਡ ਜਸਵੰਤ ਸਿੰਘ, ਨਛੱਤਰ ਸਿੰਘ ਬੈਦਵਾਨ, ਗੁਰਮੇਜ ਸਿੰਘ ਫੌਜੀ, ਬੂਟਾ ਸਿੰਘ ਸੋਹਾਣਾ, ਨੰਬਰਦਾਰ ਹਰਮਿੰਦਰ ਸਿੰਘ , ਦਰਸ਼ਨ ਸਿੰਘ, ਜਗਦੀਸ ਸਿੰਘ, ਜਗਤਾਰ ਸਿੰਘ, ਬਹਾਦਰ ਸਿੰਘ, ਦਾਰਾ ਸਿੰਘ, ਰਣਦੀਪ ਸਿੰਘ, ਸਰੂਪ ਸਿੰਘ, ਜੰਗ ਬਹਾਦਰ ਵੀ ਮੌਜੂਦ ਸਨ|

Leave a Reply

Your email address will not be published. Required fields are marked *