ਪਿੰਡ ਕੁੰਭੜਾ ਦੀ ਫਿਰਨੀ ਵਿੱਚ ਪਏ ਖਡਿਆਂ ਕਾਰਨ ਕਦੇ ਵੀ ਵਾਪਰ ਸਕਦਾ ਹੈ ਹਾਦਸਾ : ਬਲਵਿੰਦਰ ਕੁੰਭੜਾ

ਐਸ ਏ ਐਸ ਨਗਰ,12 ਅਕਤੂਬਰ (ਸ.ਬ.) ਅਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਹੈ ਕਿ ਕੁੰਭੜਾ ਪਿੰਡ ਦੀ ਫਿਰਨੀ ਵਿੱਚ ਬਹੁਤ ਵੱਡੇ ਵੱਡੇ ਖੱਡੇ ਪੈ ਚੁਕੇ ਹਨ, ਜਿਸ ਕਾਰਨ ਉਥੇ ਕਦੇ ਵੀ ਹਾਦਸਾ ਵਾਪਰ ਸਕਦਾ ਹੈ| ਸ੍ਰੀ ਕੁੰਭੜਾ ਨੇ ਕਿਹਾ ਕਿ ਇਸ ਫਿਰਨੀ ਉਪਰ ਪਏ ਖੱਡਿਆਂ ਵਿੱਚ ਅਕਸਰ ਹੀ ਰਾਹ ਜਾਂਦੇ ਲੋਕ ਡਿੱਗ ਜਾਂਦੇ ਹਨ, ਜਿਸ ਕਾਰਨ ਉਹਨਾਂ ਨੂੰ ਸੱਟਾਂ ਲਗਦੀਆਂ ਹਨ|
ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਪਾਈ ਗਈ ਸੀਵਰੇਜ ਦੀ ਪਾਈਪ ਨੂੰ ਇਸ ਫਿਰਨੀ ਵਿੱਚ ਸਹੀ ਤਰੀਕੇ ਨਾਲ ਠੀਕ ਨਹੀਂ ਕੀਤਾ ਗਿਆ ਜਿਸ ਕਾਰਨ ਫਿਰਨੀ ਉਪਰ ਥਾਂ ਥਾਂ ਕਾਫੀ ਵੱਡੇ ਵੱਡੇ ਖੱਡੇ ਪੈ ਗਏ ਹਨ| ਉਹਨਾਂ ਕਿਹਾ ਕਿ ਇਹ ਖੱਡੇ ਪੰਜ ਪੰਜ ਫੁੱਟ ਤੋਂ ਵੀ ਜਿਆਦਾ ਡੂੰਘੇ ਹਨ| ਇਹਨਾਂ ਖੱਡਿਆਂ ਕਾਰਨ ਕਦੇ ਵੀ ਹਾਦਸਾ ਵਾਪਰ ਸਕਦਾ ਹੈ|
ਉਹਨਾਂ ਮੰਗ ਕੀਤੀ ਕਿ ਇਸ ਫਿਰਨੀ ਉਪਰ ਪਏ ਇਹਨਾਂ ਖੱਡਿਆਂ ਨੂੰ ਤੁਰੰਤ ਠੀਕ ਕੀਤਾ ਜਾਵੇ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ|

Leave a Reply

Your email address will not be published. Required fields are marked *