ਪਿੰਡ ਕੁੰਭੜਾ ਦੇ ਵਸਨੀਕਾਂ ਨੇ ਬਿਜਲੀ ਅਧਿਕਾਰੀਆਂ ਦੇ ਪੁਤਲੇ ਫੂਕੇ

ਐਸ ਏ ਐਸ ਨਗਰ,6 ਜੂਨ (ਸ. ਬ.) ਪਿੰਡ ਕੁੰਭੜਾ ਦੇ ਮੁਹੱਲਾ ਰਾਮਦਾਸੀਆ ਅਤੇ ਹੋਰ ਵਸਨੀਕਾਂ ਨੇ ਬਿਜਲੀ ਸਪਲਾਈ ਦੀ ਮਾੜੀ ਹਾਲਤ ਤੋਂ ਦੁਖੀ ਹੋ ਕੇ ਬਿਜਲੀ ਮਹਿਕਮੇ ਦੇ ਸਰਕਲ ਸੋਹਾਣਾ ਦੇ ਐਸ ਡੀ ਓ  ਅਤੇ  ਸਰਕਲ ਜੀਰਕਪੁਰ ਦੇ ਐਕਸੀਅਨ  ਦੇ ਪੁਤਲੇ ਫੂਕੇ |
ਇਸ ਮੌਕੇ ਸੰਬੋਧਨ ਕਰਦਿਆਂ ਪੰਚਾਇਤ ਯੂਨੀਅਨ ਦੇ ਜਿਲਾ ਪ੍ਰਧਾਨ  ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਕੁੰਭੜਾ ਪਿੰਡ ਵਿਚ ਬਿਜਲੀ ਦੀ ਸਪਲਾਈ ਦਾ ਬੁਰਾ ਹਾਲ ਹ ੈ, ਹਰ ਦਿਨ ਹੀ ਕਈ ਕਈ ਘੰਟੇ ਦੇ ਲੰਮੇ ਲੰਮੇ ਬਿਜਲੀ ਦੇ ਕਟ ਲਗਾ ਦਿਤੇ ਜਾਂਦੇ ਹਨ, ਜਿਸ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਉਹਨਾਂ ਕਿਹਾ ਕਿ 5 ਜੂਨ ਨੂੰ ਵੀ ਪਿੰਡ ਵਿਚ 6 ਘੰਟੇ ਦਾ ਲਗਾਤਾਰ ਬਿਜਲੀ ਕਟ ਲਗਿਆ ਰਿਹਾ, ਜਿਸ ਕਾਰਨ ਇਲਾਕੇ ਦੇ ਲੋਕ ਬਹੁਤ ਹੀ ਪ੍ਰੇਸ਼ਾਨ ਹੋਏ|  ਇਸ ਤੋਂ ਇਲਾਵਾ 5 ਜੂਨ ਦੀ ਰਾਤ ਨੂੰ ਵੀ ਬਿਜਲੀ ਦਾ ਕਈ ਘੰਟੇ ਕਟ ਰਿਹਾ ਜਿਸ ਕਾਰਨ ਪਿੰਡ ਵਾਸੀਆਂ ਨੂੰ ਸਾਰੀ ਰਾਤ ਆਪਣੇ ਘਰ ਦੇ ਬਾਹਰ ਹੀ ਬੈਠ ਕੇ ਬਤੀਤ ਕਰਨੀ ਪਈ|
ਉਹਨਾਂ ਕਿਹਾ ਕਿ ਇਸ ਬਿਜਲੀ ਦੇ ਕੱਟਾਂ ਵਿਰੁੱਧ ਅਤੇ ਬਿਜਲੀ ਸਪਲਾਈ ਸਹੀ ਤਰੀਕੇ ਨਾਲ ਕਰਨ ਲਈ ਪਿੰਡ ਵਾਸੀਆਂ ਨੇ ਬਿਜਲੀ ਮਹਿਕਮੇ ਦੇ ਵੱਖ ਵੱਖ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਪਰ ਸਭ ਅਧਿਕਾਰੀਆਂ ਨੇ ਹੀ ਟਾਲ ਮਟੌਲ ਦੀ ਨੀਤੀ ਅਪਨਾਈ ਰੱਖੀ| ਇਸ ਤੋਂ ਇਲਾਵਾ ਅਨੇਕਾਂ ਹੀ ਵਾਰ ਹੀ ਬਿਜਲੀ ਮਹਿਕਮੇ ਦੇ ਸ਼ਿਕਾਇਤ ਘਰ ਵਿਚ ਵੀ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਪਰ ਫਿਰ ਵੀ ਬਿਜਲੀ ਸਪਲਾਈ ਬਹਾਲ ਨਹੀਂ ਕੀਤੀ ਗਈ| ਉਹਨਾ ਕਿਹਾ ਕਿ ਜਦੋਂ ਵੀ ਬਿਜਲੀ ਮੁਲਾਜਮ ਬਿਜਲੀ ਠੀਕ ਕਰਨ ਉਹਨਾਂ ਦੇ ਪਿੰਡ ਆਉਂਦੇ ਹਨ ਤਾਂ ਅਕਸਰ ਹੀ ਇਹ ਕਹਿੰਦੇ ਹਨ ਕਿ ਮਹਿਕਮੇ ਵਲੋਂ ਤਾਂ ਉਹਨਾਂ ਨੂੰ ਇਕ ਮੀਟਰ ਤਾਰ ਦਾ ਟੁਕੜਾ ਵੀ ਨਹੀਂ ਦਿਤਾ ਜਾਂਦਾ ਅਤੇ ਹੋਰ ਸਮਾਨ ਦੀ ਵੀ ਭਾਰੀ ਘਾਟ ਹੈ, ਜਿਸ ਕਰਕੇ ਉਹ ਬਿਜਲੀ ਸਪਲਾਈ ਦੇ ਨੁਕਸ ਕਿਸ ਤਰਾਂ ਠੀਕ ਕਰਨ|
ਉਹਨਾਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਅਤੇ ਕਾਂਗਰਸੀ ਵਿਧਾਇਕ ਪੰਜਾਬ ਦਾ ਸਰਵਪੱਖੀ ਵਿਕਾਸ ਕਰਨ ਅਤੇ ਪੰਜਾਬ ਨੁੰ ਬਿਜਲੀ ਦੇ ਖੇਤਰ ਵਿਚ ਸਰਪਲੱਸ ਸੂਬਾ ਬਨਾਉਣ ਦੇ ਦਾਅਵੇ ਕਰ ਰਹੇ ਹਨ ਪਰ ਦੂਜੇ ਪਾਸੇ ਪਿੰਡ ਕੁੰਭੜਾ ਵਿਚ ਤਾਂ ਕਈ ਕਈ ਘੰਟੇ ਬਿਜਲੀ ਹੀ ਨਹੀਂ ਅ ਾਉਂਦੀ, ਇਸ ਕਰਕੇ ਸਰਕਾਰ ਵਲੋਂ ਕੀਤੇ ਜਾਦੇ ਦਾਅਵੇ ਖੋਖਲੇ ਹਨ|
ਉਹਨਾਂ ਕਿਹਾ ਕਿ ਬਿਜਲੀ ਦੇ ਖੰਭਿਆਂ ਉਪਰ ਲੱਗੀਆਂ ਤਾਰਾਂ ਅਤੇ  ਬਿਜਲੀ ਦੇ ਖੰਭਿਆ ਤੋਂ ਲੋਕਾਂ ਦੇ ਘਰਾਂ ਤਕ ਨੂੰ ਜਾਂਦੀਆਂ ਤਾਰਾਂ ਦੀ ਹਾਲ ਤ ਬਹੁਤ ਹੀ ਖਰਾਬ ਹੈ, ਜਿਹਨਾਂ ਨੂੰ ਬਦਲਣ ਦੀ ਲੋੜ ਹੈ ਪਰ ਇਸ ਪਾਸੇ ਵੀ ਬਿਜਲੀ ਮਹਿਕਮੇ ਵਲੋਂ ਕੋਈ ਧਿਆਨ ਨਹੀਂ ਦਿਤਾ ਜਾਂਦਾ| ਉਹਨਾ ਮੰਗ ਕੀਤੀ ਕਿ ਬਿਜਲੀ ਸਪਲਾਈ ਵਿਚ ਸੁਧਾਰ ਕੀਤਾ ਜਾਵੇ|
ਇਸ ਮੌਕੇ ਸੁਰਿੰਦਰ ਸਿੰਘ, ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਮਨਿੰਦਰ ਸਿੰਘ,ਗੁਰਿੰਦਰ ਸਿੰਘ, ਗੁਰਚਰਨ ਸਿੰਘ, ਬਲਜਿੰਦਰ ਸਿੰਘ,ਮਨਦੀਪ ਸਿੰਘ, ਹਰਦੀਪ ਸਿੰਘ, ਦਲਜੀਤ ਕੌਰ, ਜਗਦੀਪ ਸਿੰਘ, ਗੁਰਮੇਲ ਕੌਰ, ਗੁਰਚਰਨ ਸਿੰਘ, ਸੁੱਚਾ ਸਿੰਘ, ਪਰਮਜੀਤ ਕੌਰ, ਕੁਲਦੀਪ ਸਿੰਘ, ਹਰਬੰਸ ਸਿੰਘ , ਬਹਾਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *