ਪਿੰਡ ਕੁੰਭੜਾ ਵਿਖੇ ਨਗਰ ਕੀਰਤਨ ਦਾ ਆਯੋਜਨ

ਐਸ ਏ ਐਸ ਨਗਰ,7 ਫਰਵਰੀ (ਸ ਬ) ਸ੍ਰੋਮਣੀ ਰਵਿਦਾਸ ਭਗਤ   ਕਮੇਟੀ ਵਲੋਂ ਪਿੰਡ ਕੁੰਭੜਾ ਵਿਖੇ ਅੱਜ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ, ਇਸ ਮੌਕੇ ਨਗਰ ਕੀਰਤਨ ਵਲੋਂ ਪੂਰੇ ਪਿੰਡ ਦੀ ਪਰਿਕਰਮਾ ਕੀਤੀ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਬਲਵਿੰਦਰ ਸਿੰਘ ਕੁੰਭੜਾ ਨੇ ਦਸਿਆ ਕਿ ਇਸ ਤੋਂ ਪਹਿਲਾਂ ਪੰਜ ਦਿਨ ਪਿੰਡ ਵਿਚ ਪ੍ਰਭਾਤ ਫੇਰੀਆਂ ਵੀ ਆਯੋਜਿਤ ਕੀਤੀਆਂ ਗਈਆਂ ਸਨ| ਉਹਨਾਂ ਦਸਿਆ ਕਿ 8 ਫਰਵਰੀ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ,ਜਿਹਨਾਂ ਦੇ ਭੋਗ 10 ਫਰਵਰੀ ਨੂੰ ਪਾਏ         ਜਾਣਗੇ| ਇਸ ਮੌਕੇ ਖੀਰ ਪੂੜਿਆਂ ਦਾ ਲੰਗਰ ਅਤੁੱਟ ਵਰਤੇਗਾ|
ਇਸ ਮੌਕੇ ਮੁੱਖ ਸੇਵਾਦਾਰ ਜਸਮੇਰ ਸਿੰਘ, ਰਣਧੀਰ ਸਿੰਘ,ਗੁਰਨਾਮ ਸਿੰਘ, ਨਾਨਕ ਸਿੰਘ, ਸੁਰਿੰਦਰ ਸਿੰਘ, ਰਣਜੀਤ ਸਿੰਘ, ਜਸਵਿੰਦਰ ਸਿੰਘ, ਹਰਫੂਲ ਸਿੰਘ, ਸਵਰਨ ਸਿੰਘ, ਸੰਤ ਸਿੰਘ, ਸ਼ੀਤਲ ਸਿੰਘ, ਬੀਬੀ ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਦਲਜੀਤ ਕੌਰ ਪੰਚ, ਹਰਬੰਸ ਸਿੰਘ, ਪਲਵਿੰਦਰ ਸਿੰਘ, ਬਲਜਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *