ਪਿੰਡ ਕੰਡਾਲਾ ਵਿਖੇ ਫਿਜੀਓਥਰੈਪੀ ਕੈਂਪ ਲਗਾਇਆ

ਐਸ ਏ ਐਸ ਨਗਰ, 16 ਜਨਵਰੀ (ਸ.ਬ.) ਮੁਹਾਲੀ ਵੈਲਫੇਅਰ ਸੁਸਾਇਟੀ ਵਲੋਂ ਪਿੰਡ ਕੰਡਾਲਾ ਵਿਖੇ ਸੀਨੀਅਰ ਸਿਟੀਜ਼ਨ ਲਈ ਫਿਜੀਓਥਰੈਪੀ ਕੈਂਪ ਲਗਾਇਆ ਗਿਆ ਜਿਸ ਵਿੱਚ 22 ਦੇ ਕਰੀਬ ਮਰੀਜ਼ਾਂ ਨੂੰ ਫਿਜੀਓਥਰੈਪੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਹਰ ਰੋਜ਼ ਕਸਰਤ ਕਰਨ ਬਾਰੇ, ਇੱਕ ਗਿਲਾਸ ਦੁੱਧ ਪੀਣ ਅਤੇ 30 ਮਿੰਟ ਧੁੱਪ ਸੇਕਣ ਬਾਰੇ ਜਾਗਰੂਕ ਕੀਤਾ ਗਿਆ| ਇਸ ਮੌਕੇ ਡਾ. ਪ੍ਰੀਤਮ ਸਿੰਘ ਨੇ ਕਿਹਾ ਕਿ ਜੋੜਾਂ ਦੇ ਦਰਦ ਤੇ ਹੱਡੀਆਂ ਵਿੱਚ ਕੈਲਸ਼ੀਅਮ ਤੇ ਵਿਟਾਮਿਨ-ਡੀ ਦੀ ਕਮੀ ਤੋਂ ਹੋਣ ਵਾਲੀਆਂ ਹੱਡੀਆਂ ਦੀਆਂ ਬਿਮਾਰੀਆਂ ਤੋਂ ਬਚਾਓ ਲਈ ਉਪਰੋਕਤ ਉਪਾਅ ਬਹੁਤ ਫਾਹਿਦੇਮੰਦ ਹਨ| ਇਸ ਮੌਕੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ| ਕੈਂਪ ਦੌਰਾਨ ਡਾ. ਬਲਬੀਰ ਸਿੰਘ ਫਿਜੀਓ ਥਰੈਪਿਸਟ, ਰੁਪਿੰਦਰ ਕੌਰ ਲੇਡੀ ਫਿਜੀਓਥਰੈਪਿਸਟ ਅਤੇ ਸੋਸ਼ਲ ਵਰਕਰ ਪ੍ਰਭਜੋਤ ਵਲੋਂ ਆਪਣਾ ਯੋਗਦਾਨ ਪਾਇਆ ਗਿਆ| ਇਸ ਮੌਕੇ ਹੈਲਪਰ ਮਿਸਜ਼ ਰੀਨਾ, ਆਂਗਣਵਾੜੀ ਵਰਕਰ ਕਲਦੀਪ ਕੌਰ, ਸੋਸ਼ਲ ਵਰਕਰ ਅਰਸ਼ਪ੍ਰੀਤ ਕੌਰ ਵੀ ਹਾਜ਼ਰ ਸਨ|

Leave a Reply

Your email address will not be published. Required fields are marked *