ਪਿੰਡ ਘੜੂੰਆਂ ਵਿਖੇ ਪਸ਼ੂਆਂ ਦੀਆਂ ਦੌੜਾਂ ਕਰਵਾਈਆਂ


ਘੜੂੰਆਂ, 9 ਨਵੰਬਰ (ਸ. ਬ.) ਆਜਾਦ ਕਲੱਬ ਘੜੂੰਆਂ ਵਲੋਂ ਘੜੂੰਆਂ ਵਿਖੇ ਪਸ਼ੂਆਂ ਦੀ ਦੌੜ ਕਰਵਾਈ ਗਈ| ਜਿਸ ਦਾ ਉਦਘਾਟਨ ਮੁਹਾਲੀ ਦੇ ਥਾਣਾ ਫੇਜ 1 ਦੇ ਐਸ ਐਚ ਓ ਮਨਫੂਲ ਸਿੰਘ ਨੇ ਕੀਤਾ| 
ਇਸ ਦੌਰਾਨ ਸ੍ਰ. ਮਨਫੂਲ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਇਹੋ ਜਿਹੇ ਉਪਰਾਲੇ ਨੂੰ ਕਰਦੇ ਰਹਿਣੇ ਚਾਹੀਦੇ ਹਨ ਤਾਂ ਜੋ ਲੋਕਾਂ ਵਿੱਚ ਚੰਗੇ ਕੰਮ ਕਰਨ ਲਈ ਉਤਸ਼ਾਹ ਬਣਿਆ ਰ ਹੇ ਅਤੇ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹੇ|
ਕਲਂੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਨੋਆ ਨੇ ਦਸਿਆ ਕਿ ਇਸ ਦੌੜ ਵਿੱਂਚ ਆਸ ਪਾਸ ਦੇ ਕਰੀਬ 65 ਗਰੁਪਾਂ ਵਲੋਂ ਹਿਸਾ ਲਿਆ ਗਿਆ ਜਿਹਨਾਂ ਵਿਚੋਂ ਧਨੋਆ ਗਰੁਪ ਦੇ ਪਸ਼ੂ ਨੇ ਬਾਜੀ ਮਾਰਦੇ ਹੋਏ 21 ਹਜਾਰ ਰੁਪਏ ਦਾ ਇਨਾਮ ਜਿਤਿਆ| 
ਉਹਨਾਂ ਕਿਹਾ ਕਿ ਕਲੱਬ ਵਲੋਂ ਆਉਂਦੇ ਸਮੇਂ ਵਿੱਚ ਹੋਰ ਵੀ ਪ੍ਰੋਗਰਾਮ ਕਰਵਾਏ ਜਾਣਗੇ| 
ਇਸ ਮੌਕੇ ਕਲੱੱਬ ਦੇ ਮਂੈਬਰਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ|

Leave a Reply

Your email address will not be published. Required fields are marked *