ਪਿੰਡ ਚਮਾਰੂ ਵਿਖੇ ਕਬੱਡੀ ਮੁਕਾਬਲੇ ਕਰਵਾਏ

ਘਨੌਰ, 10 ਅਗਸਤ (ਅਭਿਸ਼ੇਕ ਸੂਦ) ਪੰਜਾਬ ਸਕੂਲ ਸਿਖਿਆ ਵਿਭਾਗ ਦੀ ਖੇਡ ਨੀਤੀ ਤਹਿਤ ਸਰਕਾਰੀ ਸਕੂਲ ਚਮਾਰੂ ਵਿਖੇ ਗਰਮ ਰੁੱਤ ਜੋਨ ਦੀਆਂ ਕਬੱਡੀ ਅਤੇ ਖੋ-ਖੋ ਖੇਡਾਂ ਕਰਵਾਈਆਂ ਗਈਆਂ| ਡੀ. ਓ ਸੰਕੈਡਰੀ ਸ਼ਰਨਜੀਤ ਸਿੰਘ, ਡੀ.ਓ. ਐਲੀਮੈਂਟਰੀ ਕੁਲਭੁਸ਼ਨ ਬਾਜਵਾ, ਏ ਟੀ ਓ ਐਜੂਕੇਸ਼ਨ ਅਫਸਰ ਜਗਤਾਰ ਸਿੰਘ ਟਿਵਾਣਾ, ਜਿਲ੍ਹਾ ਪ੍ਰਧਾਨ ਸਰੀਰਕ ਸਿਖਿਆ ਐਂਡ ਸਪੋਰਟਸ ਐਸੋਸੀਏਸ਼ਨ, ਜੋਨ ਖੇਡ ਸਕੱਤਰ ਜਸਵਿੰਦਰ ਸਿੰਘ ਚੱਪੜ ਦੀ ਅਗਵਾਈ ਵਿੱਚ ਸਮਾਜ ਸੇਵਕ ਹਰਪ੍ਰੀਤ ਸਿੰਘ ਚਮਾਰੂ ਅਤੇ ਪਿੰਡ ਦੇ ਸਹਿਯੋਗ ਨਾਲ ਕਰਵਾਈਆਂ ਇਹਨਾਂ ਖੇਡਾਂ ਵਿੱਚ 14 ਸਾਲ ਦੀ ਉਮਰ ਦੇ ਲੜਕਿਆਂ ਦੀਆਂ 28 ਟੀਮਾਂ ਨੇ ਕੱਬਡੀ ਵਿੱਚ ਭਾਗ ਲਿਆ| ਕੱਬਡੀ ਮੈਚ ਵਿੱਚ ਮੰਡੋਲੀ ਦੀ ਟੀਮ ਨੇ ਦਸ਼ਮੇਸ਼ ਪਬਲਿਕ ਸਕੂਲ ਨੂੰ ਹਰਾਇਆ ਅਤੇ ਉਲਾਣਾ ਦੀ ਟੀਮ ਨੇ ਚਮਾਰੂ ਦੀਆਂ ਟੀਮ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ| ਜੋਗੀਪੁਰ ਦੀ ਟੀਮ ਵੱਲੋਂ ਮੰਜੋਲੀ ਸਕੂਲ ਦੀ ਟੀਮ ਨੂੰ ਹਰਾਇਆ|
ਕੱਬਡੀ ਵਿੱਚ 17 ਸਾਲ ਦੀ ਉਮਰ ਦੇ ਲੜਕਿਆਂ ਦੀਆਂ 24 ਟੀਮਾਂ ਨੇ ਭਾਗ ਲਿਆ| ਜਿਸ ਵਿੱਚ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਟੀਮ ਨੇ ਉਲਾਣਾ ਦੀ ਟੀਮ ਨੂੰ ਹਰਾਇਆ ਅਤੇ ਜੋਗੀਪੁਰ ਸਕੂਲ ਦੀ ਟੀਮ ਨੇ ਅਪੋਲੋ ਪਬਲਿਕ ਸਕੂਲ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ| ਕੱਬਡੀ ਦੇ ਖੇਡ ਵਿੱਚ 19 ਸਾਲ ਦੀ ਉਮਰ ਦੇ ਲੜਕਿਆਂ ਵੱਲੋਂ 14 ਟੀਮਾਂ ਨੇ ਭਾਗ ਲਿਆ| ਇਸ ਵਿੱਚ ਹਰਕ੍ਰਿਸ਼ਨ ਸਕੂਲ ਰਾਏਪੁਰ ਦੀ ਟੀਮ ਨੇ ਜੋਗੀਪੁਰ ਦੀ ਟੀਮ ਨੂੰ ਹਰਾਇਆ ਅਤੇ ਹਰਪਾਲਪੁਰ ਸਕੂਲ ਦੀ ਟੀਮ ਨੇ ਕੇ. ਜੇ. ਸਕੂਲ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ|
ਕੱਬਡੀ ਦੇ ਫਾਈਨਲ ਮੁਕਾਲਿਆਂ ਵਿੱਚ ਘਨੌਰ ਸਕੂਲ ਦੀ ਟੀਮ ਨੂੰ ਹਰਾ ਕੇ ਹਾਈ ਸਕੂਲ ਮੰਡੋਲੀ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਅਤੇ ਫਾਈਨਲ ਵਿੱਚ ਪਹੁੰਚੀ ਦੂਜੀ ਟੀਮ ਉਲਾਣਾ ਅਤੇ ਹਰਕ੍ਰਿਸ਼ਨ ਸਕੂਲ ਰਾਏਪੁਰ ਵਿਚਕਾਰ ਮੁਕਾਬਲੇ ਵਿੱਚ ਹਰਕ੍ਰਿਸ਼ਨ ਸਕੂਲ ਰਾਏਪੁਰ ਨੇ ਜਿੱਤ ਪ੍ਰਾਪਤ ਕੀਤੀ|
ਇਸ ਦੌਰਾਨ ਸਮਾਜ ਸੇਵਕ ਹਰਪ੍ਰੀਤ ਸਿੰਘ ਫੌਜੀ ਚਮਾਰੂ ਵੱਲੋਂ ਜਿੱਤ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ ਟ੍ਰਾਫੀਆਂ ਟੀ-ਸ਼ਰਟਾਂ ਅਤੇ ਖੇਡ ਕਿਟਾਂ ਨਾਲ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸੂਬਾ ਪ੍ਰਧਾਨ ਸੁਖਰਾਮ ਸਿੰਘ, ਗੁਰਪ੍ਰੀਤ ਸਿੰਘ, ਪ੍ਰਦੀਪ ਕੁਮਾਰ, ਹਰਮਿੰਦਰ ਸਿੰਘ, ਦਲਜੀਤ ਸਿੰਘ ਗੁਰਾਇਆ, ਅਸ਼ਵਨੀ ਕੁਮਾਰ, ਤਨਵੀਰ ਸਿੰਘ, ਅਲਵਰਟ ਕੋਚ, ਗਜਵੀਰ ਕੌਰ, ਹਰਮੀਤ ਕੌਰ, ਜਸਵੰਤ ਕੌਰ, ਕਵਲਪ੍ਰੀਤ ਕੌਰ, ਅਮਨਦੀਪ ਕੌਰ ਸਮੇਤ ਅਧਿਆਪਕ ਅਤੇ ਪਿੰਡ ਵਾਸੀ ਹਾਜਰ ਸਨ|

Leave a Reply

Your email address will not be published. Required fields are marked *