ਪਿੰਡ ਚਾਉਮਾਜਰਾ ਵਿੱਚ ਬਲਵਿੰਦਰ ਕੁੰਭੜਾ ਵਲੋਂ ਚੋਣ ਮੀਟਿੰਗ

ਐਸ. ਏ. ਐਸ. ਨਗਰ, 30 ਜਨਵਰੀ (ਸ.ਬ.) ਪੰਜਾਬ ਡੈਮੋਕ੍ਰਟਿਕ  ਸਵਰਾਜ ਪਾਰਟੀ ਦੇ ਮੁਹਾਲੀ ਹਲਕੇ ਤੋਂ ਉਮੀਦਵਾਰ ਬਲਵਿੰਦਰ ਸਿੰਘ ਕੁੰਭੜਾ ਨੇ ਅੱਜ ਪਿੰਡ ਚਾਉਮਾਜਰਾ ਵਿਖੇ ਚੋਣ ਮੀਟਿੰਗ ਕੀਤੀ| ਇਸ ਮੌਕੇ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਲਾਕੇ ਦੇ ਲੋਕ ਉਹਨਾਂ ਦੇ ਪਰਿਵਾਰਕ ਮੈਂਬਰ ਹਨ ਅਤੇ ਉਹ ਇਲਾਕੇ ਦੇ ਵਸਨੀਕਾਂ ਦੇ ਮਸਲੇ ਚੰਗੀ ਤਰ੍ਹਾਂ ਸਮਝਦੇ ਹਨ, ਜਿਹਨਾਂ ਨੂੰ ਹਲ ਕਰਨ ਲਈ ਉਹ ਪੂਰਾ ਯਤਨ ਕਰਨਗੇ|
ਇਸ ਮੌਕੇ ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਰਣਧੀਰ ਸਿੰਘ ਚਾਉਮਾਜਰਾ, ਬਹਾਦਰ ਸਿੰਘ, ਸਾਧ ਸਿੰਘ, ਧਰਮ ਸਿੰਘ, ਗੁਰਦੇਵ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *