ਪਿੰਡ ਚਾਊਮਾਜਰਾ ਵਿੱਚ 3 ਦਿਨਾਂ ਦੀ ਲਾਵਾਰਸ ਬੱਚੀ ਮਿਲੀ, ਪੁਲੀਸ ਨੇ ਬੱਚੀ ਨੂੰ ਹਸਪਤਾਲ ਪਹੁੰਚਾਇਆ

ਐਸ ਏ ਐਸ ਨਗਰ, 14 ਅਪ੍ਰੈਲ (ਸ. ਬ.) ਸਥਾਨਕ ਏਅਰਪੋਰਟ ਰੋਡ ਉਪਰ ਪਿੰਡ ਚਾਉਮਾਜਰਾ ਵਿੱਚ ਅੱਜ ਇਕ 3 ਦਿਨਾਂ ਦੀ ਲਾਵਾਰਸ ਬੱਚੀ ਮਿਲੀ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚਾਊਮਾਜਰਾ ਵਿੱਚ ਜੰਗਲੀ ਇਲਾਕੇ ਵਿੱਚ ਸੜਕ ਕਿਨਾਰੇ ਸਥਿਤ ਇਕ ਰੁੱਖ ਹੇਠਾਂ ਇਹ ਬੱਚੀ ਪਈ ਸੀ,ਜਿਸ ਨੂੰ ਸਥਾਨਕ ਵਾਸੀ ਗੁਰਜੰਟ ਸਿੰਘ ਦੇ ਨੌਕਰਾਂ ਨੇ ਵੇਖਿਆ ਅਤੇ ਗੁਰਜੰਟ ਸਿੰਘ ਨੂੰ ਇਸ ਦੀ ਸੂਚਨਾ ਦਿਤੀ| ਗੁਰਜੰਟ ਸਿੰਘ ਨੇ ਤੁਰੰਤ ਇਸ ਦੀ ਸੂਚਨਾ ਰੂਰਲ ਰੇਪਿਡ ਫੋਰਸ ਨੂੰ ਦਿਤੀ| ਪੁਲੀਸ ਨੇ ਇਸ ਬੱਚੀ ਨੂੰ ਸਿਵਲ ਹਸਪਤਾਲ ਫੇਜ਼ 6 ਵਿਖੇ ਪਹੁੰਚਾਇਆ| ਗੁਰਜੰਟ ਸਿੰਘ ਅਨੁਸਾਰ ਇਹ ਬੱਚੀ ਰਾਤ ਦੀ ਹੀ ਇਸ ਥਾਂ ਪਈ ਲੱਗਦੀ ਸੀ, ਕਿਉਂਕਿ ਇਸ ਬੱਚੀ ਨੂੰ ਕਈ ਥਾਵਾਂ ਉਪਰ ਮੱਛਰ ਨੇ ਕਟਿਆ ਹੋਇਆ ਸੀ| ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ|
ਜਦੋਂ ਪੁਲੀਸ ਇਸ ਬੱਚੀ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੀ ਤਾਂ ਸਿਵਲ ਹਸਪਤਾਲ ਵਿੱਚ ਮੌਜੂਦ ਮਹਿਲਾ ਡਾਕਟਰ ਨੇ ਪਹਿਲਾਂ ਬੱਚੀ ਦਾ ਇਲਾਜ ਕਰਨੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਪਹਿਲਾਂ ਇਸਦੀ ਫਾਈਲ ਲੈ ਕੇ ਆਓ ਅਤੇ ਫਿਰ ਬੱਚੀ ਨੂੰ ਐਮਰਜੈਂਸੀ ਵਿੱਚ ਲਿਜਾਣ ਲਈ ਕਿਹਾ| ਉਕਤ ਡਾਕਟਰ ਡਾਕਟਰ ਵੱਲੋਂ ਬੱਚੀ ਦੀ ਸੰਭਾਲ ਲਈ ਪੁਲੀਸ ਨੂੰ ਵਾਰਡਨ ਲਿਆਉਣ ਲਈ ਵੀ ਕਿਹਾ|  ਪੁਲੀਸ ਨੇ ਇਸ ਬੱਚੀ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾ ਦਿਤਾ, ਜਿਥੇ ਕਿ ਇਸ ਬੱਚੀ ਦਾ ਇਲਾਜ ਚਲ ਰਿਹਾ ਹੈ|

Leave a Reply

Your email address will not be published. Required fields are marked *