ਪਿੰਡ ਚਾਹੜਮਾਜਰਾ ਦੀ ਘਟਨਾ ਦਾ ਬੀਬੀ ਗਰਚਾ ਵੱਲੋਂ ਸਖਤ ਨੋਟਿਸ

ਖਰੜ, 22 ਅਪ੍ਰੈਲ (ਸ.ਬ.) ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਚਾਹੜਮਾਜਰਾ ਵਿਚੇ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਆਮਦ ਤੋਂ ਪਹਿਲਾਂ ਪਿੰਡ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੂੰ ਰੋਕੇ ਜਾਣ ਦੀ ਘਟਨਾ ਦਾ ਬੀਬੀ ਲਖਵਿੰਦਰ ਕੌਰ ਗਰਚਾ ਨੇ ਸਖਤ ਨੋਟਿਸ ਲੈਂਦਿਆਂ ਇਸ ਘਟਨਾ ਦੀ ਨਿਖੇਧੀ ਕੀਤੀ ਹੈ| ਉਕਤ ਘਟਨਾ ਉਤੇ ਵਿਚਾਰ ਕਰਨ ਲਈ ਬੀਬੀ ਗਰਚਾ ਨੇ ਆਪਣੇ ਹਲਕਾ ਖਰੜ ਦੇ ਸਮਰਥਕਾਂ ਨਾਲ ਮੀਟਿੰਗ ਸੱਦੀ ਜਿਸ ਵਿੱਚ ਪਿੰਡ ਚਾਹੜਮਾਜਰਾ ਵਿਖੇ ਇੱਕ ਹਾਰੇ ਹੋਏ ਆਗੂ ਵੱਲੋਂ ਕੀਤੀ ਗਈ ਇਸ ਹਰਕਤ ਦੀ ਨਿੰਦਾ ਕੀਤੀ ਗਈ|
ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਬੀਬੀ ਗਰਚਾ ਨੇ ਕਿਹਾ ਕਿ ਹਲਕੇ ਦੇ ਮੋਹਤਬਰਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਕਿਸੇ ਵੀ ਸਮਰਥਕ ਨਾਲ ਕਿਸੇ ਨੇ ਵੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਪੂਰਾ ਡੱਟ ਕੇ ਸਾਥ ਦਿੱਤਾ ਜਾਵੇਗਾ| ਉਨ੍ਹਾਂ ਕਿਹਾ ਕਿ ਉਹ ਆਪਣੇ ਹਰੇਕ ਸਮਰਥਕ ਦੀ ਪਿੱਠ ਤੇ ਚੱਟਾਨ ਵਾਂਗ ਖੜ੍ਹਨਗੇ|
ਇਸ ਮੌਕੇ ਰਵਿੰਦਰ ਰਵੀ ਪੈਂਤਪੁਰ, ਹਰਜੀਤ ਸਿੰਘ ਗੰਜਾ, ਮੁਹੰਮਦ ਸਦੀਕ, ਵਿਪਨ ਕੁਮਾਰ ਸਾਬਕਾ ਕੌਂਸਲਰ, ਰਾਜੇਸ਼ ਰਾਠੌਰ, ਅਮਿਤ ਗੌਤਮ, ਪ੍ਰਮੋਦ ਜੋਸ਼ੀ, ਮਨਜੀਤ ਕੰਬੋਜ਼, ਗੁਰਿੰਦਰ ਸਿੰਘ ਮੁੰਧੋਂ ਸੰਗਤੀਆਂ ਸਾਬਕਾ ਬਲਾਕ ਸੰਮਤੀ ਮੈਂਬਰ, ਗੁਰਦੀਪ ਸਿੰਘ ਵੇਰਕਾ ਪ੍ਰਧਾਨ ਐਸ.ਬੀ.ਪੀ. ਸੋਸਾਇਟੀ, ਪੀ.ਪੀ. ਸਿੰਘ ਸਮੇਤ ਹੋਰ ਬਹੁਤ ਸਾਰੇ ਸਮਰਥਕ ਹਾਜ਼ਰ ਸਨ|

Leave a Reply

Your email address will not be published. Required fields are marked *