ਪਿੰਡ ਚੰਡਿਆਲਾ ਵਿਖੇ ਦੁੱਧ ਉਤਪਾਦਕਾਂ ਨੂੰ ਬੋਨਸ ਵੰਡਿਆ


ਐਸ. ਏ. ਐਸ. ਨਗਰ, 12 ਨਵੰਬਰ (ਸ.ਬ.) ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸਾਰੇ ਵਰਗ ਦੇ ਲੋਕਾਂ ਦਾ ਖਾਸ ਧਿਆਨ ਰੱਖ ਰਹੀ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹਲ ਲਈ ਸਮੇਂ ਸਮੇਂ ਤੇ ਕਾਰਵਾਈ ਕੀਤੀ ਜਾ ਰਹੀ ਹੈ| ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵੇਰਕਾ ਮਿਲਕ ਪਲਾਟ ਮੁਹਾਲੀ ਦੇ ਡਾਇਰੈਕਟਰ ਭਗਵੰਤ ਸਿੰਘ                ਗੀਗੇਮਾਜਰਾ ਨੇ ਪਿੰਡ ਚੰਡਿਆਲਾ ਵਿਖੇ ਕਰਵਾਏ ਗਏ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮ. ਦੇ ਬੌਨਸ ਵੰਡ ਸਮਾਗਮ ਦੌਰਾਨ  ਸੰਬੋਧਨ ਕਰਦਿਆਂ ਕੀਤਾ| 
ਉਹਨਾਂ ਕਿਹਾ ਕਿ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਿਲਕਫੈਡ ਦੇ ਐਮ. ਡੀ. ਕਮਲਜੀਤ ਸਿੰਘ ਸੰਘਾ ਦੀ ਅਗਵਾਈ ਹੇਠ ਮਿਲਕਫੈਡ ਪੰਜਾਬ ਵਲੋਂ ਦੁੱਧ ਉਤਪਾਦਕਾਂ ਦੀਆਂ ਸੁੱਖ ਸਹੂਲਤਾਂ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ| ਉਹਨਾਂ ਦਸਿਆ ਕਿ  ਮਿਲਕ ਪਲਾਟ ਮੁਹਾਲੀ ਦੇ ਜੀ. ਐਮ. ਰੁਪਿੰਦਰ ਸਿੰਘ ਸੇਖੋਂ ਵਲੋਂ ਦੁੱਧ ਉਤਪਾਦਕਾਂ ਵਿਚ ਲਗਭਗ 6 ਕਰੋੜ ਰੁਪਏ ਵੰਡਿਆ ਗਿਆ ਹੈ ਅਤੇ ਦੁੱਧ ਉਤਪਾਦਕਾਂ ਦੀਆਂ ਸੁੱਖ ਸਹੂਲਤਾਂ ਨੂੰ ਮੁੱਖ ਰੱਖ ਕੇ ਸਕੀਮਾਂ ਬਣਾਈਆਂ ਜਾ ਰਹੀਆਂ ਹਨ| 
ਇਸ ਮੌਕੇ ਮੈਨੇਜਰ ਦੁੱਧ ਉਤਪਾਦਕ ਸ਼ਾਖਾ ਏ. ਕੇ. ਮਿਸ਼ਰਾ ਅਤੇ ਡਿਪਟੀ ਮੈਨੇਜਰ ਦਰਸ਼ਨ ਸਿੰਘ ਵਲੋਂ ਦੁੱਧ ਉਤਪਾਦਕਾਂ ਨੂੰ ਵੇਰਕਾ ਦੀ ਮਿਆਰੀ ਪੱਧਰ ਦੀ ਫੀਡ ਪਸ਼ੂਆਂ ਲਈ ਵਰਤਣ ਦੀ ਸਲਾਹ ਦਿੱਤੀ ਗਈ ਅਤੇ ਲੋਕਾਂ ਨੂੰ ਵੇਰਕਾ ਵਲੋਂ ਬਣਾਈਆਂ ਜਾ ਰਹੀਆਂ ਖਾਣ ਵਾਲੀਆਂ ਵਸਤੂਆਂ ਨੂੰ ਵਰਤਣ ਦੀ ਸਲਾਹ ਦਿੱਤੀ ਗਈ| 
ਅੰਤ ਵਿਚ ਸਭਾ ਦੇ ਸਕੱਤਰ ਕੁਲਦੀਪ ਸਿੰਘ ਵਲੋਂ ਸਭਾ ਦੀ ਪ੍ਰਗਤੀ ਰਿਪੋਰਟ ਪੜਕੇ ਸੁਣਾਈ ਗਈ| ਇਸ ਮੌਕੇ ਸਭਾ ਦੇ ਪ੍ਰਧਾਨ ਜਰਨੈਲ ਸਿੰਘ, ਪ੍ਰਧਾਨ ਸੁਰਜੀਤ ਸਿੰਘ ਸੈਦਪੁਰ, ਮੁਕੇਸ਼ ਕੁਮਾਰ ਮੱਛਲੀਕਲਾਂ, ਏਰੀਆ ਅਫ਼ਸਰ ਹਰਪ੍ਰੀਤ ਸਿੰਘ, ਐੱਮ. ਪੀ. ਏ. ਸਤਵੰਤ ਸਿੰਘ, ਐੱਮ. ਪੀ. ਏ. ਹਰਪ੍ਰੀਤ ਸਿੰਘ, ਐੱਮ. ਪੀ. ਏ. ਮਨਦੀਪ ਸਿੰਘ, ਦਰਸ਼ਨ ਸਿੰਘ ਸੋਏਮਾਜਰਾ, ਭੁਪਿੰਦਰ ਸਿੰਘ ਰਾਣਾ ਝੰਜੇੜੀ, ਹੈਪੀ ਸਿੰਘ ਸ਼ਾਮਪੁਰ ਆਦਿ ਹਾਜ਼ਰ ਸਨ| 

Leave a Reply

Your email address will not be published. Required fields are marked *