ਪਿੰਡ ਜਗਤਪੁਰਾ ਵਿਖੇ ਫਿਜੀਓਥਰੈਪੀ ਕੈਂਪ ਲਗਾਇਆ

ਐਸ ਏ ਐਸ ਨਗਰ, 17 ਜਨਵਰੀ (ਸ.ਬ.) ਮੁਹਾਲੀ ਵੈਲਫੇਅਰ ਸੁਸਾਇਟੀ ਵਲੋਂ ਪਿੰਡ ਜਗਤਪੁਰਾ ਵਿਖੇ ਸੀਨੀਅਰ ਸਿਟੀਜ਼ਨਾਂ ਲਈ ਫਿਜੀਓਥਰੈਪੀ ਕੈਂਪ ਲਗਾਇਆ ਗਿਆ ਜਿਸ ਵਿੱਚ 25 ਦੇ ਕਰੀਬ ਮਰੀਜ਼ਾਂ ਨੂੰ ਫਿਜੀਓਥਰੈਪੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਹਰ ਰੋਜ਼ ਕਸਰਤ ਕਰਨ ਬਾਰੇ, ਇੱਕ ਗਿਲਾਸ ਦੁੱਧ ਪੀਣ ਬਾਰੇ ਅਤੇ 30 ਮਿੰਟ ਧੁਪ ਸੇਕਣ ਬਾਰੇ ਜਾਗਰੂਕ ਕੀਤਾ ਗਿਆ|
ਇਸ ਮੌਕੇ ਡਾ. ਪ੍ਰੀਤਮ ਸਿੰਘ ਵਲੋਂ ਜੀਵਨ ਸ਼ੈਲੀ ਬਾਰੇ ਜਾਣਕਾਰੀ ਦਿੱਤੀ ਗਈ| ਇਸ ਮੌਕੇ ਡਾ. ਬਲਬੀਰ ਸਿੰਘ ਫੀਜੀਓਥਰੈਪਿਸਟ ਤੇ ਲੇਡੀ ਫਿਜੀਓਥਰੈਪਿਸਟ ਰੁਪਿੰਦਰ ਕੌਰ ਅਤੇ ਪ੍ਰਭਜੋਤ ਨੇ ਵੀ ਮਰੀਜਾਂ ਨੂੰ ਸਿਹਤ ਸਬੰਧੀ ਜਾਣਕਾਰੀ ਦਿੱਤੀ| ਇਸ ਮੌਕੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ| ਇਸ ਮੌਕੇ ਹੈਲਪਰ ਮਿਸਜ਼ ਰੀਨਾ, ਆਂਗਣਵਾੜੀ ਵਰਕਰ ਦਵਿੰਦਰ ਕੌਰ, ਸੋਸ਼ਲ ਵਰਕਰ ਅਰਸ਼ਪ੍ਰੀਤ ਕੌਰ ਵੀ ਹਾਜ਼ਰ ਸਨ|

Leave a Reply

Your email address will not be published. Required fields are marked *