ਪਿੰਡ ਜਗਤਪੁਰਾ ਵਿੱਚ ਹੋਏ ਝਗੜੇ ਵਿੱਚ ਦੋ ਵਿਅਕਤੀ ਜਖਮੀ

ਐਸ.ਏ.ਐਸ.ਨਗਰ, 7 ਜੁਲਾਈ (ਸ.ਬ.) ਪਿੰਡ ਜਗਤਪੁਰਾ ਵਿੱਚ ਅੱਜ ਸਵੇਰੇ ਹੋਏ ਇੱਕ ਝਗੜੇ ਵਿੱਚ 2 ਵਿਅਕਤੀ ਜਖਮੀ ਹੋ ਗਏ| ਇਸ ਦੌਰਾਨ ਦੋਵਾਂ ਧਿਰਾਂ ਨੇ ਇੱਕ-ਦੂਜੇ ਤੇ             ਧੱਕੇਸ਼ਾਹੀ ਦੇ ਇਲਜਾਮ ਲਗਾਏ|
ਪ੍ਰਾਪਤ ਜਾਣਕਾਰੀ ਅਨੁਸਾਰ ਜਗਤਪੁਰਾ ਕਾਲੋਨੀ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਵਿੱਚ ਹੋਈ ਆਪਸੀ ਬਹਿਸ ਤੋਂ ਬਾਅਦ ਪਰਿਵਾਰ ਦੀ ਵੱਡੀ ਨੂੰਹ ਵਲੋਂ ਫੋਨ ਕਰਕੇ ਦਿੱਲੀ ਤੋਂ ਆਪਣੇ ਮਾਪਿਆਂ ਨੂੰ ਸੱਦਿਆ ਗਿਆ ਸੀ| ਜਿਨ੍ਹਾਂ ਨੇ ਅੱਜ ਸਵੇਰੇ ਇੱਥੇ ਪਹੁੰਚਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨਾਲ ਪਹਿਲਾਂ ਬਹਿਸ ਹੋਈ ਫਿਰ ਗੱਲ ਹੱਥੋਪਾਈ ਤੋਂ ਵੱਧ ਕੇ ਖੂਨਖਰਾਬੇ ਤੱਕ ਪਹੁੰਚ ਗਈ| ਇਸ ਦੌਰਾਨ ਪਰਿਵਾਰ ਦਾ ਛੋਟਾ ਬੇਟਾ ਭੀਮ ਸੇਨ ਅਤੇ ਵੱਡੀ ਨੂੰਹ ਜੈ ਮਾਲਾ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਸੀ|
ਹਸਪਤਾਲ ਵਿੱਚ ਇਲਾਜ ਅਧੀਨ ਭੀਮ ਸੇਨ ਨੇ ਦੱਸਿਆ ਕਿ ਉਸ ਦੀ ਵੱਡੀ ਭਰਜਾਈ ਜੈ ਮਾਲਾ ਵਲੋਂ ਬੀਤੀ ਸ਼ਾਮ ਉਸ ਦੇ ਪਿਤਾ ਨਾਲ ਬੋਲ ਬੁਲਾਰਾ ਕੀਤੇ ਜਾਣ ਤੇ ਉਸਨੇ ਇਤਰਾਜ ਕੀਤਾ ਸੀ ਜਿਸ ਤੋਂ ਬਾਅਦ ਉਸਦੀ ਭਰਜਾਈ ਨੇ ਫੋਨ ਕਰਕੇ ਦਿੱਲੀ ਤੋਂ ਆਪਣੇ ਮਾਂਪਿਆ ਨੂੰ ਸੱਦ ਲਿਆ| ਉਹਨਾਂ ਦੱਸਿਆ ਕਿ ਉਸਦੀ ਭਰਜਾਈ ਦੇ ਮਾਂ ਬਾਪ ਅਤੇ ਭਰਾ ਅੱਜ ਸਵੇਰੇ ਦਿੱਲੀ ਤੋਂ ਉਹਨਾਂ ਦੇ ਘਰ ਆਏ ਅਤੇ ਉਸਦੇ ਅਤੇ ਉਸਦੇ ਪਿਤਾ ਤੇ ਹਮਲਾ ਕਰ ਦਿੱਤਾ| ਉਸਨੇ ਇਲਜਾਮ ਲਗਾਇਆ ਕਿ ਇਸ ਦੌਰਾਨ ਉਸਦੇ  ਸੱਟਾਂ ਮਾਰੀਆਂ ਅਤੇ ਉਸਦੇ ਪਿਤਾ ਦੀ ਵੀ ਕੁੱਟਮਾਰ ਕੀਤੀ ਗਈ|
ਦੂਜੇ ਪਾਸੇ ਹਸਪਤਾਲ ਵਿੱਚ ਇਲਾਜ ਕਰਵਾ ਰਹੀ ਭੀਮ ਸੇਨ ਦੀ ਵੱਡੀ ਭਰਜਾਈ ਜੈ ਮਾਲਾ ਨੇ ਦੱਸਿਆ ਕਿ ਉਸਦੇ ਸਹੁਰੇ ਪਰਿਵਾਰ ਵਲੋਂ  ਉਹਨਾਂ ਨੂੰ ਇਹ ਕਹਿ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਕਿ ਉਹ ਮਕਾਨ ਬਣਾਊਣ ਲਈ ਖਰੀਦੀ ਜਾਣ ਵਾਲੀ 100 ਗਜ਼ ਜਮੀਨ ਵਿੱਚ ਹਿੱਸਾ ਪਾਉਣ ਜਦੋਂਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ ਅਤੇ ਉਸਨੇ ਕਿਹਾ ਸੀ ਕਿ ਉਹ ਆਪਣੇ ਜੋਗੀ 1 ਮਰਲਾ ਥਾਂ ਖੁਦ ਖਰੀਦ ਲੈਣਗੇ ਅਤੇ ਹਿੱਸਾ ਨਹੀਂ ਦੇਣਗੇ ਜਿਸਤੇ ਗੱਲ ਵੱਧ ਗਈ ਅਤੇ ਝਗੜਾ ਹੋ ਗਿਆ| 
ਸੰਪਰਕ ਕਰਨ ਤੇ ਥਾਣਾ ਫੇਜ਼ 11 ਦੇ ਐਸ.ਐਚ.ਓ. ਜਗਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਨੂੰ ਇਸ ਸੰਬਧੀ ਸ਼ਿਕਾਇਤ ਮਿਲੀ ਹੈ ਅਤੇ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ| 

Leave a Reply

Your email address will not be published. Required fields are marked *