ਪਿੰਡ ਜਿਊਲੀ ਵਿਖੇ ਸ਼ਹੀਦ ਲਾਂਸ ਨਾਇਕ ਭਰਪੂਰ ਸਿੰਘ ਦੀ ਯਾਦਗਾਰ ਬਣਾਉਣ ਦੀ ਮੰਗ

ਐਸ ਏ ਐਸ ਨਗਰ, 6 ਸਤੰਬਰ (ਸ.ਬ.) ਮਾਈ ਭਾਗੋ ਵੈਲਫੇਅਰ ਸੁਸਾਇਟੀ ਡੇਰਾਬਸੀ ਦੇ ਵਫਦ ਨੇ ਪ੍ਰਧਾਨ ਭੁਪਿੰਦਰ ਸਿੰਘ ਜੰਡਲੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਪਿੰਡ ਜਿਊਲੀ ਵਿਖੇ ਸ਼ਹੀਦ ਲਾਂਸ ਨਾਇਕ ਭਰਪੂਰ ਸਿੰਘ ਦੀ ਯਾਦ ਵਿੱਚ ਯਾਦਗਾਰੀ ਗੇਟ ਅਤੇ ਮੂਰਤੀ ਬਣਾਈ ਜਾਵੇ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੁਪਿੰਦਰ ਸਿੰਘ ਨੇ ਕਿਹਾ ਕਿ ਪਿੰਡ ਦਾ ਨੌਜਵਾਨ ਭਰਪੂਰ ਸਿੰਘ ਲਾਂਸ ਨਾਇਕ ਕਾਰਗਿਲ ਯੁੱਧ ਸਮੇਂ ਦੇਸ਼ ਦੀ ਸੁਰੱਖਿਆ ਕਰਦਾ ਹੋਇਆ ਸ਼ਹੀਦ ਹੋ ਗਿਆ ਸੀ| ਉਸ ਦੀ ਯਾਦ ਵਿੱਚ ਪਿੰਡ ਵਿਖੇ ਯਾਦਗਾਰੀ ਗੇਟ ਅਤੇ ਮੂਰਤੀ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਸ ਸ਼ਹੀਦ ਦੀ ਸਦੀਵੀ ਯਾਦ ਰਹਿ ਸਕੇ|
ਇਸ ਮੌਕੇ ਸ਼ਹੀਦ ਲਾਂਸ ਨਾਇਕ ਭਰਪੂਰ ਸਿੰਘ ਦੀ ਪਤਨੀ ਸ੍ਰੀਮਤੀ ਗੁਰਮੀਤ ਕੌਰ, ਅਸ਼ਵਨੀ ਕੁਮਾਰ, ਸੰਦੀਪ ਸਿੰਘ ਜਿਊਲੀ, ਲਾਲ ਸਿੰਘ, ਜਸਪਾਲ ਸਿੰਘ, ਵਿਨੋਦ ਚੁੱਗ, ਬਲਵਿੰਦਰ ਸਿੰਘ, ਬੀਬੀ ਬਲਜੀਤ ਕੌਰ, ਬੀਬੀ ਲੱਛਮੀ ਦੇਵੀ, ਅਵਤਾਰ ਸਿੰਘ, ਅਮਰਨਾਥ, ਸੁਖਦੇਵ ਸਿੰਘ, ਗੁਰਨਾਮ ਸਿੰਘ, ਤਾਰਾ ਚੰਦ ਵੀ ਮੌਜੂਦ ਸਨ|

Leave a Reply

Your email address will not be published. Required fields are marked *