ਪਿੰਡ ਝੰਜੇੜੀ ਤੋਂ ਮੱਛਲੀ ਕਲਾਂ, ਪਵਾਲਾ ਤੇ ਬੀਰੋ ਮਾਜਰੀ ਨੂੰ ਜੋੜਨ ਵਾਲੀ ਸੜਕ 18 ਫ਼ੁੱਟ ਚੌੜੀ ਹੋਣ ਦੀ ਆਸ ਬੱਝੀ : ਮੱਛਲੀ ਕਲਾਂ

ਐਸ ਏ ਐਸ ਨਗਰ, 11 ਅਗਸਤ (ਸ.ਬ.) ਜ਼ਿਲ੍ਹਾ ਮੁਹਾਲੀ ਅਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਪੈਂਦੇ ਪਿੰਡ ਝੰਜੇੜੀ ਤੋਂ ਪਿੰਡ ਮੱਛਲੀ ਕਲਾਂ, ਪਵਾਲਾ, ਬੀਰੋ ਮਾਜਰੀ ਨੂੰ ਜੋੜਨ ਵਾਲੀ 10 ਫ਼ੁੱਟ ਚੌੜੀ ਸੜਕ ਨੂੰ 18 ਫ਼ੁੱਟ ਤਕ ਚੌੜਾ ਕਰਨ ਦਾ ਕੰਮ ਛੇਤੀ ਹੀ ਸ਼ੁਰੂ ਹੋਣ ਦੀ ਆਸ ਬੱਝ ਗਈ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦੱਸਿਆ ਕਿ ਇਸ ਸਬੰਧੀ ਸ. ਬਲਬੀਰ ਸਿੰਘ ਸਿੱਧੂ ਨੇ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਜਵੀਜ਼ ਬਣਾ ਕੇ ਭੇਜੀ ਸੀ ਜਿਸ ਵਿਚ ਮੰਗ ਕੀਤੀ ਗਈ ਸੀ ਕਿ ਇਸ ਸੜਕ ਨੂੰ 18 ਫ਼ੁੱਟ ਤਕ ਚੌੜਾ ਕੀਤਾ ਜਾਵੇ ਤਾਂ ਕਿ ਸੜਕ ਉਪਰ ਆਵਾਜਾਈ ਸੁਖਾਲੀ ਅਤੇ ਸੁਰੱਖਿਅਤ ਹੋ ਸਕੇ| ਉਹਨਾਂ ਦੱਸਿਆ ਕਿ ਇਸ ਤਜਵੀਜ਼ ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੰਤਰੀ ਦਫ਼ਤਰ ਨੇ ਇਸ ਸਬੰਧ ਵਿਚ ਲੋੜੀਂਦੀ ਕਾਰਵਾਈ ਹਿੱਤ ਸਬੰਧਤ ਮਹਿਕਮੇ ਨੂੰ ਹਦਾਇਤ ਕਰ ਦਿੱਤੀ ਹੈ ਅਤੇ ਸਿਹਤ ਮੰਤਰੀ ਨੂੰ ਵੀ ਸੂਚਨਾ ਹਿੱਤ ਪੱਤਰ             ਭੇਜਿਆ ਗਿਆ ਹੈ|
ਸ੍ਰੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਖ਼ੁਦ ਵੀ ਹਲਕਾ ਆਨੰਦਰਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ, ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਹਲਕਾ ਬਸੀ ਪਠਾਣਾਂ ਤੋਂ ਵਿਧਾਇਕ ਜੀ.ਪੀ. ਸਿੰਘ  ਨਾਲ ਗੱਲਬਾਤ ਕਰਕੇ ਇਸ ਸੜਕ ਨੂੰ ਚੌੜਾ ਕਰਨ ਦੀ ਮੰਗ ਰੱਖੀ ਸੀ ਅਤੇ ਹੁਣ ਇਸ ਸੜਕ ਦੇ ਚੌੜਾ ਹੋਣ ਦੀ ਆਸ ਬੱਝ

Leave a Reply

Your email address will not be published. Required fields are marked *