ਪਿੰਡ ਤਿਉੜ ਦੇ ਸਾਬਕਾ ਸਰਪੰਚ ਮਾਸਟਰ ਮਹਿੰਦਰ ਸਿੰਘ ਹੁੰਦਲ ਨਹੀਂ ਰਹੇ
ਐਸ ਏ ਐਸ ਨਗਰ, 4 ਫਰਵਰੀ (ਸ.ਬ.) ਪਿੰਡ ਤਿਉੜ ਦੇ ਸਾਬਕਾ ਸਰਪੰਚ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਮਜਾਰੀ ਮਾਸਟਰ ਮਹਿੰਦਰ ਸਿੰਘ ਹੁੰਦਲ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਅੱਜ ਅਕਾਲ ਚਲਾਣਾ ਕਰ ਗਏ।
ਉਹ ਲੰਬਾ ਸਮਾਂ ਪੰਜਾਬ ਟੀਚਰ ਯੂਨੀਅਨ ਦੇ ਪ੍ਰਧਾਨ ਵੀ ਰਹੇ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਹਲਕਾ ਖਰੜ ਵਿੱਚ ਸਮਾਜ ਸੇਵੀ ਅਤੇ ਰਾਜਨੀਤਿਕ ਤੌਰ ਤੇ ਬਤੀਤ ਕੀਤਾ। ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਪਿੰਡ ਤਿਊੜ ਦਾ ਸਰਬਪੱਖੀ ਵਿਕਾਸ ਕਰਵਾਇਆ ਅਤੇ ਬਤੌਰ ਮੈਂਬਰ ਬਲਾਕ ਸੰਮਤੀ ਹੋਣ ਤੇ ਆਪਣੇ ਅਧੀਨ ਆਉਂਦੇ ਪਿੰਡਾਂ ਦਾ ਵਿਕਾਸ ਕਰਵਾਇਆ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਚੰਡੀਗੜ੍ਹ ਦੇ ਸੈਕਟਰ 25 ਵਿਖੇ ਕੀਤਾ ਗਿਆ।