ਪਿੰਡ ਤੋਗਾਂ ਵਿੱਚ ਕਾਲੋਨੀ ਕੱਟ ਕੇ ਪਲਾਟ ਵੇਚ ਰਹੀ ਜੀ ਬੀ ਪੀ ਕੰਪਨੀ ਦੇ ਦਫਤਰਾਂ ਨੂੰ ਗਮਾਡਾ ਨੇ ਕੀਤਾ ਮਟਿਆਮੇਟ ਗਮਾਡਾ ਵਲੋਂ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਵੀ ਕੰਮ ਬੰਦ ਨਾ ਕਰਨ ਤੇ ਹੋਈ ਕਾਰਵਾਈ


ਐਸ ਏ ਐਸ ਨਗਰ, 9 ਦਸੰਬਰ (ਸ.ਬ.) ਪਿੰਡ ਤੋਗਾਂ ਵਿਖੇ ਜੀ ਬੀ ਪੀ ਕੰਪਨੀ ਵਲੋਂੇ ਕਾਲੋਨੀ ਬਣਾ ਕੇ ਪਲਾਟ ਵੇਚਣ ਦੀ ਕਾਰਵਾਈ ਤੇ ਰੋਕ ਲਗਾਉਣ ਲਈ ਗਮਾਡਾ ਦੇ ਨਾਜਾਇਜ ਕਬਜੇ ਹਟਾਉਣ ਵਾਲੇ ਅਮਲੇ ਵਲੋਂ ਅੱਜ ਕਾਰਵਾਈ ਕਰਦਿਆਂ ਇਸ ਥਾਂ ਤੇ ਉਸਾਰੇ ਗਏ ਕੰਪਨੀ ਦੇ ਦੋ ਦਫਤਰਾਂ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ| ਗਮਾਡਾ ਦੇ ਅਮਲੇ ਵਲੋਂ ਪੁਲੀਸ ਫੋਰਸ ਦੀ ਮੌਜੂਦਗੀ ਵਿੱਚ ਕਾਰਵਾਈ ਕਰਦਿਆਂ ਜੇ ਸੀ ਬੀ ਮਸ਼ੀਨ ਦੀ ਮਦਦ ਨਾਲ ਕੰਪਨੀ ਵਲੋਂ ਬਣਾਏ ਗਏ ਦੋ ਦਫਤਰਾਂ ਨੂੰ ਢਾਹ ਦਿੱਤਾ ਗਿਆ| 
ਗਮਾਡਾ ਦੇ ਐਸ ਡੀ ਓ ਸ੍ਰੀ ਹਰਪ੍ਰੀਤ ਸਿੰਘ ਨੇ ਦਸਿਆ ਕਿ ਪਿੰਡ ਤੋਗਾਂ ਦੀ ਜਮੀਨ ਵਿੱਚ ਜੀ ਬੀ ਪੀ ਕੰਪਨੀ ਵਲੋਂ ਅਣਅਧਕਾਰਿਤ ਤੌਰ ਤੇ ਕਾਲੋਨੀ ਦਾ ਬੋਰਡ ਲਗਾ ਕੇ ਆਪਣਾ ਦਫਤਰ ਬਣਾ ਲਿਆ ਗਿਆ ਸੀ ਅਤੇ ਇਸ ਥਾਂ ਕਾਲੋਨੀ ਦੇ ਪਲਾਟ ਵੇਚੇ ਜਾ ਰਹੇ ਸਨ| 
ਉਹਨਾਂ ਦੱਸਿਆ ਕਿ ਇਸ ਸੰਬੰਧੀ ਪਹਿਲਾਂ  ਗਮਾਡਾ ਵਲੋਂ ਕੰਪਨੀ ਨੂੰ ਨੋਟਿਸ ਭੇਜਿਆ ਗਿਆ ਸੀ ਪਰ ਜਦੋਂ ਕੰਪਨੀ ਵਲੋਂ ਆਪਣਾ ਕੰਮ ਬੰਦ ਨਹੀਂ ਕੀਤਾ ਗਿਆ ਤਾਂ ਗਮਾਡਾ ਦੇ ਅਮਲੇ ਵਲੋਂ ਪੁਲੀਸ ਫੋਰਸ ਦੇ ਨਾਲ ਮੌਕੇ ਤੇ ਪਹੁੰਚ ਕ ਇਸ ਕੰਪਨੀ ਵਲੋਂ ਬਣਾਏ ਗਏ ਇਹਨਾਂ ਦੋਵਾਂ ਦਫਤਰਾਂ ਨੂ ਢਹਿ ਢੇਰੀ ਕਰ ਦਿਤਾ ਗਿਆ| ਉਨ੍ਹਾਂ ਕਿਹਾ ਕਿ ਗਮਾਡਾ ਵਲੋਂ ਅਣਅਧਿਕਾਰਤ ਕਾਲੋਨੀਆਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਰਹੇਗੀ| 

Leave a Reply

Your email address will not be published. Required fields are marked *