ਪਿੰਡ ਦਾਉਂ ਵਿੱਚ ਮਨਾਇਆ ਮਹਾਂਰਿਸ਼ੀ ਬਾਲਮੀਕੀ ਦਾ ਜਨਮ ਦਿਹਾੜਾ

ਐਸ ਏ ਐਸ ਨਗਰ, 5 ਅਕਤੂਬਰ (ਸ.ਬ.) ਨੇੜਲੇ ਪਿੰਡ ਦਾਊਂ ਵਿਖੇ ਮਹਾਂਰਿਸ਼ੀ ਬਾਲਮੀਕ ਮੰਦਰ ਵਿੱਚ ਅੱਜ ਬਾਲਮੀਕ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ| ਇਸ ਮੌਕੇ ਮਹਾਂਰਿਸ਼ੀ ਬਾਲਮੀਕ ਸਭਾ ਪਿੰਡ ਦਾਊਂ ਵੱਲੋਂ ਦਸ਼ਹਿਰੇ ਵਾਲੇ ਦਿਨ ਰਮਾਇਣ ਦੇ ਪਾਠ ਆਰੰਭ ਕਰਵਾਏ ਗਏ ਸਨ| ਅਜ ਸਵੇਰ ਵੇਲੇ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ ਭੋਗ ਉਪਰੰਤ ਸੰਗਤਾਂ ਵੱਲੋਂ ਹਵਨ ਕਰਵਾਇਆ ਗਿਆ| ਹਵਨ ਉਪਰੰਤ ਪਿੰਡ ਦੀਆਂ ਔਰਤਾਂ ਵੱਲੋਂ ਭਜਨ ਗਾਇਨ ਕੀਤਾ ਗਿਆ| ਇਸ ਮੌਕੇ ਗਰਾਮ ਪੰਚਾਇਤ ਦਾਊਂ ਦੇ ਪੰਚ ਅਜਮੇਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਅਪਣੇ ਜੀਵਨ ਵਿੱਚ ਮਹਾਂਰਿਸ਼ੀ ਬਾਲਮੀਕ ਦੀਆਂ ਸਿਖਿਆਵਾਂ ਨੂੰ ਅਪਣਾਉਣਾ ਚਾਹੀਦਾ ਹੈ| ਇਸ ਮੌਕੇ ਪਿੰਡ ਦੀ ਬਾਲਮੀਕ ਸਭਾ ਦੇ ਆਗੂ ਜਗਦੀਪ ਸਿੰਘ ਬੁਧੂ, ਫੇਮਾ ਸਿੰਘ, ਜੈਂਟਾ, ਗਿਆਨੀ ਰਣਜੀਤ ਸਿੰਘ, ਮਾਤਾ ਸ਼ੀਤਲਾ ਮੰਦਰ ਦੇ ਮੁੱਖ ਸੇਵਾਦਾਰ ਮੋਹਣ ਸਿੰਘ, ਅਵਤਾਰ ਸਿੰਘ ਪੰਛੀ, ਪਿੰਡ ਦੇ ਸਰਪੰਚ ਅਵਤਾਰ ਸਿੰਘ ਗੋਸਲ, ਪੰਚ ਹਰਮੇਸ਼ ਸਿੰਘ ਅਤੇ ਸ਼ੇਰ ਸਿੰਘ ਨੇ ਵੀ ਮੰਦਰ ਵਿੱਚ ਹਾਜਰੀ ਲਗਵਾਈ ਗਈ| ਇਸ ਮੌਕੇ ਜਲੇਬੀਆਂ ਦਾ ਲੰਗਰ ਅਤੁਟ ਵਰਤਿਆ|

Leave a Reply

Your email address will not be published. Required fields are marked *