ਪਿੰਡ ਦਾਊਂ ਦੀ ਗਰਾਮ ਸਭਾ ਵੱਲੋਂ ਖੇਤੀਬਾੜੀ ਅਤੇ ਕਿਰਤ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ


ਐਸ ਏ ਐਸ ਨਗਰ,  12 ਅਕਤੂਬਰ (ਸ.ਬ.) ਗਰਾਮ ਸਭਾ ਪਿੰਡ ਦਾਊਂ  ਦਾ ਜਨਜਲ ਇਜਲਾਸ ਸਰਪੰਚ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿੱਚ ਵੱਡੀ ਗਿਣਤੀ ਔਰਤਾਂ ਅਤੇ ਨੌਜਵਾਨਾਂ ਸਮੇਤ ਪੰਚਾਇਤ ਸਕੱਤਰ  ਹਰਦੀਪ ਸਿੰਘ, ਮੈਂਬਰ ਪੰਚਾਇਤ ਚਰਨਜੀਤ ਸਿੰਘ, ਗੁਰਮੀਤ ਸਿੰਘ, ਮਹਿੰਦਰ ਕੌਰ, ਤਜਿੰਦਰ ਕੌਰ, ਪਰਵਿੰਦਰ ਕੌਰ, ਜਸਵੰਤ ਸਿੰਘ, ਸਲੀਮ ਅਤੇ ਪ੍ਰਮੋਦ ਕੁਮਾਰ, ਮਨਜੀਤ ਸਿੰਘ, ਬੀਪੀਐਮ ਅਤੇ ਹਰਦੀਪ ਕੌਰ ਕੰਟਰੋਲਰ ਕੋਆਰਡੀਨੇਟਰ ਸਾਮਲ             ਹੋਏ| 
ਸਭਾ ਨੂੰ ਸੰਬੋਧਨ ਕਰਦਿਆਂ         ਅਜਮੇਰ ਸਿੰਘ, ਸਤਨਾਮ ਦਾਊਂ ਅਤੇ ਮਾਸਟਰ ਹਰਬੰਸ ਸਿੰਘ ਨੇ  ਕਿਹਾ ਕਿ  ਕੇਂਦਰ ਦੀ ਸਰਕਾਰ ਭਾਰਤ ਨੂੰ            ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਵੇਚਣਾ ਚਾਹੁੰਦੀ ਹੈ| ਸੋਚੀ ਸਮਝੀ ਨੀਤੀ ਅਨੁਸਾਰ ਵੱਡੇ ਵੱਡੇ ਸਰਕਾਰੀ ਅਦਾਰਿਆਂ ਨੂੰ ਵੇਚਕੇ ਨਿਜੀਕਰਨ ਕੀਤਾ ਜਾ ਰਿਹਾ ਹੈ, ਜਿਸ ਵਿੱਚ             ਰੇਲਵੇ, ਬੀ ਐਸ ਐਨ ਐਲ, ਜੀਵਨ ਬੀਮਾ ਕੰਪਨੀਆਂ, ਹਵਾਈ ਅੱਡੇ ਆਦਿ ਸ਼ਾਮਲ ਹਨ| ਉਹਨਾਂ ਕਿਹਾ ਕਿ ਮੋਦੀ  ਸਰਕਾਰ ਵੱਲੋਂ ਖੇਤੀਬੜੀ ਅਤੇ ਕਿਰਤ ਕਾਨੂੰਨਾਂ ਸਬੰਧੀ ਜਾਰੀ ਕੀਤੇ ਗਏ ਆਰਡੀਨੈਸਾਂ ਨੂੰ ਲੋਕ ਤੰਤਰ ਦਾ ਕਤਲ ਕਰਕੇ ਧੱਕੇ ਨਾਲ ਪਾਸ ਕਰਵਾਕੇ ਕਾਨੂੰਨ ਬਣਾਏ ਗਏ ਹਨ| ਇਨ੍ਹਾਂ ਕਾਨੂੰਨ ਦੇ ਤਹਿਤ ਖੇਤੀਬਾੜੀ ਕਾਰੋਬਾਰ ਨੂੰ ਅਡਾਨੀ ਤੇ ਅਬਾਨੀਆਂ ਦੀ ਜਗੀਰ ਬਣਾਉਣ ਲਈ ਪਾਸ ਕੀਤੇ ਗਏ ਹਨ| 
ਉਹਨਾਂ ਕਿਹਾ ਕਿ ਅੱਜ ਸਾਰੇ           ਦੇਸ਼ ਵਿਚ ਖਾਸ ਤੌਰ ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਅਤੇ ਮਜਦੂਰ ਰੇਲ ਪਟੜੀਆਂ ਅਤੇ ਟੋਲ ਪਲਾਜਾ ਰੋਕੂ ਅੰਦੋਲਨ ਕਰ ਰਹੇ ਹਨ | ਮੋਦੀ ਦੀ ਸਰਕਾਰ ਅੜੀਅਲ ਵਤੀਰਾ ਧਾਰਨ ਕਰਕੇ ਕਿਸਾਨਾਂ ਤੇ ਮਜਦੂਰਾਂ ਦੇ ਅੰਦੋਲਨ ਨੂੰ ਕੁਚਲਣ ਲਾਈ ਮਨਸੂਬੇ ਘੜ ਰਹੀ ਹੈ|
ਇਸ ਮੌਕੇ ਅਜਮੇਰ ਸਿੰਘ ਵੱਲੋਂ            ਖੇਤੀਬਾੜੀ ਤੇ ਕਿਰਤ ਕਾਨੂੰਨਾਂ ਨੂੰ ਰੱਦ ਕਰਨ ਲਈ ਮਤਾ ਪੇਸ਼ ਕੀਤਾ ਗਿਆ ਜਿਸ ਦੀ ਪ੍ਰੋੜਤਾ ਸਤਨਾਮ ਦਾਊਂ ਵੱਲੋਂ ਕੀਤੀ ਗਈ ਅਤੇ ਸਮੁੱਚੇ ਇਜਲਾਸ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ| 
ਇਸ ਤੋਂ ਇਲਾਵਾ ਪਿੰਡ ਵਿੱਚ ਵਿਆਹ ਸ਼ਾਦੀਆਂ ਅਤੇ ਭੋਗਾਂ ਨੂੰ ਸਾਦੇ ਰੂਪ ਵਿੱਚ ਕਰਵਾਉਣ ਦਾ ਮਤਾ ਪਾਸ ਵੀ ਕੀਤਾ ਗਿਆ| ਹਰਵਿੰਦਰ ਸਿੰਘ ਰਾਜੂ ਵੱਲੋਂ ਦਾਊਂ ਪਿੰਡ ਦੇ  ਆਲੇ ਦੁਆਲੇ ਕੱਟੀਆਂ ਗਈਆਂ ਜਾਂ ਕੱਟੀਆਂ ਜਾ ਰਹੀਆਂ ਨਜ਼ਾਇਜ ਕਲੌਨੀਆਂ ਨੂੰ ਪਾਣੀ ਦੇ ਨਾਜ਼ਾਇਜ ਕੂਨੇਕਸਨ ਨਾਂ ਦੇÎਣ ਦਾ ਮਤਾ ਪਾਸ ਕੀਤਾ ਗਿਆ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ|  
ਸਭਾ ਵਲੋਂ ਪਿੰਡ ਵਿੱਚ ਮੌਜੂਦ ਹਰੀਜਨ, ਜਨਰਲ ਅਤੇ ਮੁਸਲਮਾਨਾਂ ਦਿਆਂ ਸ਼ਮਸਾਨ ਘਾਟਾਂ ਨੂੰ ਇਕੱਠਾ ਕਰਕੇ ਸੁੰਦਰ ਬਣਾਉਣ ਦਾ ਮਤਾ ਵੀ ਪਾਸ ਕੀਤਾ ਗਿਆ|  ਇਸ ਮੌਕੇ ਪਿੰਡ ਦੇ ਵੱਖ ਵੱਖ ਵਾਰਡਾਂ ਤੇ ਮੈਂਬਰ ਪੰਚਾਇਤਾਂ ਅਤੇ ਹੋਰ ਮੈਂਬਰਾਂ ਵੱਲੋਂ ਪਿੰਡ ਦੇ ਵਿਕਾਸ ਲਈ ਸੁਝਾਓ ਦਿਤੇ ਗਏ| ਇਸ ਤੋਂ ਇਲਾਵਾ ਵਾਰਡ ਨੰਬਰ 1 ਵਿੱਚ ਰਹਿੰਦੇ ਪਿੰਡ ਵਾਸੀਆਂ ਦੇ ਘਰਾਂ ਵਿੱਚ ਬਰਸਾਤੀ ਪਾਣੀ ਆਉਣ ਦੀ ਸਮੱਸਿਆ ਅਤੇ ਸੀਵਰੇਜ ਪਾਉਣ ਦਾ ਮੁੱਦਾ ਉਠਿਆ| ਸਰਪੰਚ ਅਜਮੇਰ ਸਿੰਘ ਨੇ ਹਾਉਸ ਨੂੰ ਭਰੋਸਾ ਦਿਤਾ ਕਿ ਆਉਣ ਵਾਲੀ ਬਰਸਾਤ ਤੋਂ ਪਹਿਲਾਂ ਪਾਣੀ ਦੀ ਸਮੱਸਿਆ ਦੂਰ ਕਰ ਦਿਤੀ ਜਾਵੇਗੀ| 
ਇਸ ਮੌਕੇ ਵਿਕਾਸ ਦੇ ਕੰਮਾਂ ਦੇ ਮਤੇ ਪਾ ਕੇ ਸਰਕਾਰ ਨੂੰ ਭੇਜੇ ਜਾਣਗੇ| ਇਸ ਤੋਂ ਇਲਾਵਾ ਮਨਜੀਤ ਸਿੰਘ, ਬੀਪੀਐਮ ਅਤੇ ਹਰਦੀਪ ਕੌਰ ਕੰਟਰੋਲਰ ਕੋਆਰਡੀਨੇਟਰ ਨੇ ਸਰਕਾਰ ਵੱਲੋਂ ਆਰੰਭੀਆਂ ਯੋਜਨਾਵਾਂ ਦੀ ਜਾਣਕਾਰੀ ਦਿਤੀ| 

Leave a Reply

Your email address will not be published. Required fields are marked *