ਪਿੰਡ ਧਰਮਗੜ੍ਹ ਵਿਖੇ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਤੇਜਿੰਦਰ ਪੂਨੀਆ ਨੇ ਕੀਤਾ

ਐਸ ਏ ਐਸ ਨਗਰ, 12 ਜੂਨ (ਸ.ਬ.) ਚੜ੍ਹਦੀ ਕਲਾ ਯੂਥ ਕਲੱਬ ਪਿੰਡ ਧਰਮਗੜ੍ਹ ਵਲੋਂ ਆਯੋਜਿਤ ਕੀਤੇ ਜਾ ਰਹੇ 2 ਦਿਨਾਂ ਕ੍ਰਿਕਟ ਟੂਰਨਾਮੈਂਟ ਦਾ ਰਸਮੀਂ ਉਦਘਾਟਨ ਅੱਜ ਮੁਹਾਲੀ ਪ੍ਰਾਪਰਟੀ  ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਤਜਿੰਦਰ ਸਿੰਘ ਪੂਨੀਆ ਵਲੋਂ ਕੀਤਾ ਗਿਆ| ਇਸ ਮੌਕੇ ਕਲੱਬਾਂ  ਦੇ ਪ੍ਰਬੰਧਕਾਂ ਵਲੋਂ ਸ੍ਰ. ਪੂਨੀਆ ਦੇ ਨਾਲ ਉੱਥੇ ਪਹੁੰਚੀ ਮੁਹਾਲੀ ਪ੍ਰਾਪਰਟੀ ਕੰਸਲਟਂੈਟ   ਐਸੋਸੀਏਸ਼ਨ ਦੀ ਟੀਮ (ਜਿਸ ਵਿੱਚ ਸੰਸਥਾ ਦੇ ਚੇਅਰਮੈਨ ਸ੍ਰ. ਹਰਜਿੰਦਰ ਸਿੰਘ ਧਵਨ, ਜਨਰਲ ਸਕੱਤਰ ਸ੍ਰ. ਹਰਪ੍ਰੀਤ ਸਿੰਘ ਡਡਵਾਲ ਅਤੇ ਮੁੱਖ ਸਲਾਹਕਾਰ ਸ੍ਰੀ ਏ.ਕੇ.ਧਵਨ  ਸ਼ਾਮਿਲ ਸਨ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ|

Leave a Reply

Your email address will not be published. Required fields are marked *