ਪਿੰਡ ਧਰਮਗੜ੍ਹ ਵਿਖੇ ਫਿਜੀਓਥਰੈਪੀ ਜਾਗਰੂਕਤਾ ਕੈਂਪ ਲਗਾਇਆ

ਐਸ ਏ ਐਸ ਨਗਰ, 19 ਜਨਵਰੀ (ਸ.ਬ.) ਮੁਹਾਲੀ ਵੈਲਫੇਅਰ ਸੁਸਾਇਟੀ ਵਲੋਂ ਪਿੰਡ ਧਰਮਗੜ੍ਹ ਵਿਖੇ ਸੀਨੀਅਰ ਸਿਟੀਜ਼ਨਾਂ ਲਈ ਫਿਜੀਓਥਰੈਪੀ ਕੈਂਪ ਲਗਾਇਆ ਗਿਆ ਜਿਸ ਦੌਰਾਨ ਡਾ. ਬਲਬੀਰ ਸਿੰਘ ਫਿਜੀਓਥਰੈਪਿਸਟ ਵਲੋਂ ਮਰੀਜ਼ਾਂ ਨੂੰ ਫਿਜੀਓਥਰੈਪੀ ਦਿੱਤੀ ਗਈ ਅਤੇ ਦਰਦ ਨਿਵਾਰਕ ਦਵਾਈਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਫਿਜੀਓਥਰੈਪੀ ਦੀ ਮਹੱਤਤਾ, ਸਿਕਾਈ ਕਰਨ ਬਾਰੇ ਪੌਸ਼ਟਿਕ ਤੱਤ ਜੋ ਕਿ ਸਲਾਦ, ਅਨਾਜਾਂ ਦੀ ਵਰਤੋਂ, ਨਿਯਮਿਤ ਰੂਪ ਵਿੱਚ ਧੁੱਪ ਸੇਕਣ ਨਾਲ ਵਿਟਾਮਿਨ-ਡੀ ਦੀ ਕਮੀ, ਸਰਦੀਆਂ ਵਿੱਚ ਨਿੱਘੇ ਪਾਣੀ ਦੇ 4-5 ਗਿਲਾਸ ਪੀਣੇ, ਇੱਕ ਗਿਲਾਸ ਦੁੱਧ ਤਾਂ ਜੋ ਕੈਲਸ਼ੀਅਮ ਦੀ ਕਮੀ ਨਾਲ ਹੱਡੀਆਂ ਦੇ ਖੋਖਲੇਪਣ (ਅੋਸਟੀਓਪੋਰੋਸਿਸ) ਤੋਂ ਬਚਣ ਬਾਰੇ ਜਾਣਕਾਰੀ ਦਿੱਤੀ ਗਈ|
ਡਾ. ਪ੍ਰੀਤਮ ਸਿੰਘ ਵਲੋਂ ਹਰ ਰੋਜ਼ ਸੈਰ ਕਰਨ, ਯੋਗ ਆਸਨਾਂ ਦੀ ਮਹੱਤਤਾ, ਕਸਰਤ ਅਤੇ ਸੈਰ ਕਰਕੇ ਸਰੀਰ ਨੂੰ ਤੰਦਰੁਸਤ ਰੱਖਣਾ, ਜੀਵਨ ਸ਼ੈਲੀ ਵਿੱਚ ਤਬਦੀਲੀ ਕਰਕੇ ਖਾਣਾ ਚਬਾ ਚਬਾ ਕੇ ਖਾਣਾ, ਪਾਣੀ ਖਾਣੇ ਤੋਂ ਇੱਕ ਘੰਟੇ ਬਾਅਦ ਪੀਣਾ, ਪਿੱਠ ਦੇ ਦਰਦ, ਗਰਦਨ ਦਰਦ, ਸਿਰ ਦਰਦ, ਮਾJਗ੍ਰੇਨ ਤੋਂ ਬਚਣ ਲਈ ਯੋਗ ਆਸਨਾਂ ਬਾਰੇ ਜਾਣਕਾਰੀ ਦਿੱਤੀ| ਇਸ ਕੈਂਪ ਵਿੱਚ ਆਂਗਣਵਾੜੀ ਵਰਕਰ ਬੀਬੀ ਮਨਜੀਤ ਕੌਰ, ਕੁਲਦੀਪ ਕੌਰ, ਸੋਸ਼ਲ ਵਰਕਰ ਇਸ਼ਪ੍ਰੀਤ ਕੌਰ ਤੇ ਹੈਲਪਰ ਮਿਸ ਰੀਨਾ ਨੇ ਵੀ ਭਾਗ ਲਿਆ|

Leave a Reply

Your email address will not be published. Required fields are marked *