ਪਿੰਡ ਧਰਮਗੜ੍ਹ ਵਿਚ ਪੰਜ ਮੱਝਾਂ ਚੋਰੀ

ਐਸ ਏ ਐਸ ਨਗਰ, 21 ਅਕਤੂਬਰ (ਜਸਵਿੰਦਰ ਸਿੰਘ) ਮੁਹਾਲੀ ਦੇ  ਨਾਲ ਲੱਗਦੇ ਪਿੰਡ ਧਰਮਗੜ੍ਹ ਤੋਂ ਬੀਤੀ ਰਾਤ  ਪੰਜ ਮੱਝਾਂ ਚੋਰੀ ਹੋ ਗਈਆਂ| ਪਿੰਡ ਦੇ ਵਸਨੀਕ ਅਤੇ ਕਾਂਗਰਸੀ ਆਗੂ ਰਜਿੰਦਰ ਸਿੰਘ ਧਰਮਗੜ੍ਹ ਨੇ ਦਸਿਆ ਕਿ ਪਿੰਡ ਦੇ ਵਸਨੀਕ ਬਲਕਾਰ ਸਿੰਘ ਨੇ ਰੋਜਾਨਾਂ ਵਾਂਗ ਬੀਤੀ ਸ਼ਾਮ ਆਪਣੇ ਘਰ ਦੇ ਵਾੜੇ ਵਿੱਚ ਮੱਝਾਂ ਬੰਨੀਆਂ ਸਨ ਅਤੇ ਜਦੋਂ ਸਵੇਰੇ ਉਠ ਕੇ ਵੇਖਿਆ ਕਿ ਉਸਦੀਆਂ ਪੰਜ ਮੱਝਾਂ ਚੋਰੀ ਹੋ ਗਈਆਂ ਸਨ| 
ਉਹਨਾਂ ਕਿਹਾ ਕਿ ਪਿਛਲੇ ਹਫਤੇ 80-80 ਹਜਾਰ ਦੀਆਂ ਦੋ ਮੱਝਾਂ ਲਿਆਂਦੀਆਂ ਸਨ, ਦੋਵੇਂ ਮੱਝਾਂ ਅਤੇ ਤਿੰਨ ਹੋਰ ਮੱਝਾਂ ਬੀਤੀ ਰਾਤ ਚੋਰੀ ਹੋ ਗਈਆਂ| ਉਹਨਾਂ ਦੱਸਿਆ ਕਿ ਮਝਾਂ ਚੋਰੀ ਹੋਣ ਸੰਬੰਧੀ ਥਾਣਾ ਸੋਹਾਣਾ ਵਿੱਚ ਸ਼ਿਕਾਇਤ ਦਿਤੀ ਗਈ ਹੈ  ਅਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਆਰੰਭ ਕਰ ਦਿੱਤੀ ਹੈ| ਉਹਨਾਂ ਕਿਹਾ ਕਿ ਬੀਤੀ ਰਾਤ ਇਸੇ ਤਰਾਂ ਨਾਲ ਲੱਗਦੇ ਪਿੰਡ ਕੰਡਾਲਾ ਵਿਚੋਂ ਵੀ ਤਿੰਨ ਮੱਝਾਂ ਚੋਰੀ ਹੋਈਆਂ ਹਨ| 
ਇਸ ਮੌਕੇ ਜਾਂਚ ਅਧਿਕਾਰੀ ਨਾਇਬ ਸਿੰਘ ਨੇ ਦਸਿਆ ਕਿ ਇਸ ਮਾਮਲੇ ਦੀ  ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ| 

Leave a Reply

Your email address will not be published. Required fields are marked *