ਪਿੰਡ ਧਰਮਗੜ੍ਹ ਵਿੱਚ ਪੰਪ ਆਪਰੇਟਰ ਤੇ ਜਾਨਲੇਵਾ ਹਮਲਾ, ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਿਲ

ਐਸ. ਏ. ਐਸ ਨਗਰ, 1 ਜੂਨ (ਸ.ਬ.) ਨਜਦੀਕੀ ਪਿੰਡ ਧਰਮਗੜ੍ਹ ਵਾਟਰ ਸਪਲਾਈ ਸਕੀਮ ਤਹਿਤ ਕੰਡਾਲਾ ਟੈਂਕੀ ਨੂੰ ਬੂਸਟਰ ਰਾਹੀਂ ਪਾਣੀ ਸਪਲਾਈ ਕਰਨ ਦਾ ਕੰਮ ਕਰਦੇ ਦਰਜਾ ਚਾਰ ਕਰਮਚਾਰੀ ਸ੍ਰੀ ਰਾਮਪ੍ਰਸ਼ਾਦ ਉਪਰ ਪਿੰਡ ਦੇ ਹੀ ਕੁੱਝ ਵਸਨੀਕਾਂ ਵੱਲੋਂ ਹਮਲਾ ਕਰਕੇ ਉਸਨੂੰ ਗੰਭੀਰ ਜਖਮੀ ਕਰ ਦਿੱਤਾ ਗਿਆ| ਉਸਨੂੰ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ|
ਜਖਮੀ ਰਾਮ ਪ੍ਰਸ਼ਾਦ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਵਾਟਰ ਸਪਲਾਈ ਸਕੀਮ ਦੀ ਮੋਟਰ ਵਿੱਚ ਖਰਾਬੀ ਹੋਣ ਕਾਰਨ ਪਾਣੀ ਦੀ ਸਪਲਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ ਅਤੇ ਪਿੰਡ ਦੀ ਪੰਚਾਇਤ ਦੇ ਮੈਂਬਰ ਇਸ ਸੰਬੰਧੀ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਮਿਲੇ ਸੀ ਜਿਹਨਾਂ ਵੱਲੋਂ ਇੱਥੇ ਨਵੀਆਂ ਮੋਟਰਾਂ ਲਾਉਣ ਦੀ ਹਿਦਾਇਤ ਦਿੱਤੇ ਜਾਣ ਤੋਂ ਬਾਅਦ ਬੀਤੀ ਰਾਤ ਇੱਥੇ ਨਵੀਆਂ ਮੋਟਰਾਂ ਲਾਈਆਂ ਗਈਆਂ ਸਨ ਅਤੇ ਉਹ ਇੱਥੇ ਡਿਊਟੀ ਤੇ ਸੀ| ਉਸਨੇ ਦੱਸਿਆ ਕਿ ਰਾਤ 8.50 ਵਜੇ ਲਾਈਟ ਚਲੀ ਗਈ ਅਤੇ 10 ਵਜੇ ਦੇ ਕਰੀਬ ਕੁੱਝ ਵਿਅਕਤੀ ਮੋਟਰ ਤੇ ਆ ਕੇ ਉਸਤੋਂ ਪਾਣੀ ਛੱਡਣ ਲਈ ਕਹਿਣ ਲੱਗੇ ਪਏ ਜਿਸ ਤੇ ਉਸਨੇ ਦੱਸਿਆ ਕਿ ਲਾਈਟ ਆਉਣ ਤੇ ਮੋਟਰ ਚਲਾ ਕੇ ਟੈਂਕੀ ਭਰੀ ਜਾਣੀ ਹੈ ਤਾਂ ਜੋ ਬੂਸਟਰ ਲਗਾ ਕੇ ਪਾਣੀ ਛੱਡਿਆ ਜਾਵੇ| ਰਾਮ ਪ੍ਰਸ਼ਾਦ ਅਨੁਸਾਰ ਇਹ ਲੋਕ ਵਾਪਸ ਚਲੇ ਗਏ ਪਰ ਥੋੜੀ ਦੇਰ ਬਾਅਦ ਆ ਕੇ ਉਸ ਨਾਲ ਬਹਿਸ ਕਰਨ ਲੱਗ ਪਏ ਕਿ ਪਾਣੀ ਹੁਣੇ ਛੱਡਿਆ ਜਾਵੇ ਜਿਸਤੋਂ ਉਸਨੇ ਮਜਬੂਰੀ ਜਾਹਿਰ ਕਰ ਦਿੱਤੀ| ਰਾਮਪ੍ਰਸ਼ਾਦ ਅਨੁਸਾਰ ਰਾਤ ਸਾਢੇ ਬਾਰਾਂ ਵਜੇ ਦੇ ਆਸਪਾਸ ਇਹ ਲੋਕ ਫਿਰ ਆ ਗਏ ਅਤੇ ਉਸਤੇ ਹਮਲਾ ਕਰਕੇ ਉਸਨੂੰ ਗੰਭੀਰ ਜਖਮੀ ਕਰ ਦਿੱਤਾ| ਉਸ ਅਨੁਸਾਰ ਹਮਲਾ ਕਰਨ ਕਰਨ ਵਾਲੇ ਤਿੰਨ ਵਿਅਕਤੀਆਂ ਕੰਡਾਲਾ ਦੇ ਵਸਨੀਕ ਸਤਵੀਰ ਸਿਘ (ਸਾਲੂ) ਮਨਦੀਪ ਸਿੰਘ (ਸੋਨੂੰ) ਅਤੇ ਬਲਬੀਰ ਸਿਘ (ਭੀਲਾ) ਨੇ ਉਹ ਪਹਿਚਾਨਦਾ ਹੈ ਜਦੋਂ ਬਾਕੀ ਦੇ ਵਿਅਕਤੀਆਂ ਨੂੰ ਉਹ ਪਹਿਚਾਨਦਾ ਨਹੀਂ ਹੈ| ਰਾਮਪ੍ਰਸ਼ਾਦ ਦੀ ਇੱਕ ਲੱਤ ਵਿੱਚ ਫ੍ਰੈਕਚਰ ਹੈ ਜਦੋਂਕਿ ਉਸਦੀਆਂ ਦੋਵੇਂ ਲੱਤਾਂ ਬਾਹਾਂ ਅਤੇ ਸਿਰ ਵਿੱਚ ਸੱਟਾਂ ਲਗੀਆਂ ਹਨ|

Leave a Reply

Your email address will not be published. Required fields are marked *