ਪਿੰਡ ਨਿਆਮੀਆਂ ਵਿੱਚ ਪੌਦੇ ਲਗਾਏ

ਖਰੜ, 26 ਜੁਲਾਈ (ਸ.ਬ.) ਯੁਵਕ ਸੇਵਾਵਾਂ ਕਲੱਬ ਪਿੰਡ ਨਿਆਮੀਆਂ ਵਲੋਂ ਪਿੰਡ ਦੇ ਸ਼ਮਸ਼ਾਨਘਾਟ, ਸਕੂਲ ਅਤੇ ਹੋਰ ਸਾਂਝੀਆਂ ਥਾਵਾਂ ਦੀ ਸਾਫ-ਸਫਾਈ ਕਰਕੇ ਉਥੇ 150 ਦੇ ਕਰੀਬ ਪੌਦੇ ਲਗਾਏ| ਕਲੱਬ ਦੇ ਪ੍ਰਧਾਨ ਪੰਕਜ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਪਿੰਡ ਦੇ ਨੌਜਵਾਨਾਂ ਨੇ ਪਹਿਲਾਂ ਸ਼ਮਸ਼ਾਨਘਾਟ ਦੀ ਸਫਾਈ ਕੀਤੀ ਅਤੇ ਉਥੋਂ ਘਾਹ ਫੂਸ ਅਤੇ ਝਾੜੀਆਂ ਆਦਿ ਨੂੰ ਹਟਾਇਆ, ਫਿਰ ਉਥੇ ਪਿੱਪਲ, ਡੇਕ, ਟਾਹਲੀ, ਜਾਮਣ, ਤੁਣ ਆਦਿ ਦੇ ਪੌਦੇ ਲਗਾਏ| ਇਸ ਤੋਂ ਬਾਅਦ ਪਿੰਡ ਦੇ ਸਰਕਾਰੀ ਸਕੂਲ ਵਿੱਚ ਖਾਲੀ ਪਈ ਥਾਂ ਦੀ ਸਾਫ ਸਫਾਈ ਕਰਕੇ ਉਥੇ ਪੌਦੇ ਲਗਾਏ ਗਏ| ਪਿੰਡ ਦੀ ਵਾਟਰ ਵਰਕਸ ਵਾਲੀ ਥਾਂ ਤੇ ਖੁਲੀ ਪਈ ਕਾਫੀ ਜਗ੍ਹਾ ਵਿੱਚ ਵੀ ਛਾਂਦਾਰ ਤੇ ਫਲਦਾਰ ਪੌਦੇ ਲਗਾਏ ਗਏ| ਲਗਭਗ 150 ਪੌਦੇ ਲਗਾਏ ਗਏ ਅਤੇ ਸਾਰਿਆਂ ਦੀ ਸਾਂਭ ਸੰਭਾਲ ਕਰਨ ਦਾ ਵੀ ਨੌਜਵਾਨਾਂ ਨੇ ਪ੍ਰਣ ਲਿਆ| ਇਸ ਮੌਕੇ ਗੁਰਪ੍ਰੀਤ ਸਿੰਘ ਨਿਆਮੀਆਂ, ਕਮਲਜੀਤ ਸਿੰਘ ਮੁੰਡੀ, ਸਤਵਿੰਦਰ ਸਿੰਘ, ਜਗਬੀਰ ਸਿੰਘ, ਭੂਰਾ ਸਿੰਘ, ਗੁਰਜੋਤ ਸਿੰਘ, ਚੌਂਕੀਦਾਰ ਭੁਪਿੰਦਰ ਸਿੰਘ, ਹਰਨੇਕ ਸਿੰਘ, ਜਗਰੂਪ ਸਿੰਘ, ਅਮਨਦੀਪ ਸਿੰਘ ਟਿਟੂ, ਨਿਰਮਲ ਸਿੰਘ, ਬਿੱਲਾ, ਗੋਗੀ, ਸਾਬਕਾ ਸਰਪੰਚ ਅਮਰੀਕ ਸਿੰਘ, ਗੁਰਜਿੰਦਰ ਸਿੰਘ ਜਿੰਦੂ ਅਤੇ ਹੋਰ ਨੌਜਵਾਨ ਵੀ ਹਾਜ਼ਰ ਸਨ|

Leave a Reply

Your email address will not be published. Required fields are marked *