ਪਿੰਡ ਪਾਪੜੀ ਦੀ ਜਮੀਨ ਤੇ ਨਾਜਾਇਜ਼ ਕਬਜੇ ਦਾ ਮਾਮਲਾ

ਪਿੰਡ ਪਾਪੜੀ ਦੀ ਜਮੀਨ ਤੇ ਨਾਜਾਇਜ਼ ਕਬਜੇ ਦਾ ਮਾਮਲਾ
ਸਾਬਕਾ ਸਰਪੰਚ ਵਲੋਂ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪਿੰਡ ਦੀ ਜਮੀਨ ਤੇ ਹੋਏ ਨਾਜਾਇਜ਼ ਕਬਜੇ ਹਟਾਉਣ ਦੀ ਮੰਗ
ਐਸ ਏ ਐਸ ਨਗਰ, 24 ਜਨਵਰੀ (ਸ.ਬ.) ਪਿੰਡ ਪਾਪੜੀ ਦੇ ਸਾਬਕਾ ਸਰਪੰਚ ਸ੍ਰ. ਅਜੈਬ ਸਿੰਘ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪਿੰਡ ਦੀ ਪੰਚਾਇਤੀ ਜਮੀਨ ਤੋਂ ਨਾਜਾਇਜ ਕਬਜੇ ਹਟਾਏ ਜਾਣ|
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਅਜੈਬ ਸਿੰਘ ਨੇ ਕਿਹਾ ਕਿ ਪਿੰਡ ਦੇ ਵਸਨੀਕ ਸ੍ਰ. ਬਚਨ ਸਿੰਘ ਵਲੋਂ ਹਾਈਕੋਰਟ ਵਿੱਚ ਅਪੀਲ ਕਰਕੇ ਪਿੰਡ ਵਿਚੋਂ ਨਾਜਾਇਜ ਕਬਜੇ ਹਟਾਉਣ ਦੀ ਮੰਗ ਕੀਤੀ ਗਈ ਸੀ, ਜਿਸਤੇ ਮਾਣਯੋਗ ਹਾਈਕੋਰਟ ਦੇ 8-8-17 ਨੂ ਜਾਰੀ ਕੀਤੇ ਹੁਕਮ ਬਾਅਦ ਪਿੰਡ ਦੇ ਖਸਰਾ ਨੰਬਰ 30 (0-13), 32 (1-2), 33 (5-4), 34(3-0), 13-20 (8-7),14-26-2(6-16) ਤੋਂ ਤਿੰਨ ਕਾਨੂਗੋ, ਤਿੰਨ ਪਟਵਾਰੀ, ਸਰਪੰਚ, ਗ੍ਰਾਮ ਪੰਚਾਇਤ ਦੇ ਮਂੈਬਰ, ਬੀ ਡੀ ਓ, ਪੰਚਾਇਤ ਸੈਕਟਰੀ, ਪੰਚਾਇਤ ਅਫਸਰ ਅਤੇ ਪਿੰਡ ਵਾਸੀਆਂ ਦੇ ਸਾਹਮਣੇ ਨਾਜਾਇਜ ਕਬਜੇ ਹਟਾ ਕੇ ਕਬਜਾ ਪੰਚਾਇਤ ਨੂੰ ਦਿਵਾਇਆ ਗਿਆ ਸੀ
ਉਹਨਾਂ ਕਿਹਾ ਕਿ ਉਸ ਤੋਂ ਬਾਅਦ ਖਸਰਾ ਨੰਬਰ 30 (0-13),13-20 (8-7) ਤੋਂ ਨਾਜਾਇਜ ਕਬਜੇ ਅਜੇ ਤਕ ਨਹੀਂ ਹਟਾਏ ਜਾ ਸਕੇ ਕਿਉਂਕਿ ਇਹਨਾਂ ਕਬਜਾਕਾਰਾਂ ਦੀ ਉੱਚੀ ਸਿਆਸੀ ਪਹੁੰਚ ਹੈ| ਜਦੋਂ ਇਹਨਾਂ ਖਸਰਿਆਂ ਦਾ ਕਬਜਾ ਗ੍ਰਾਮ ਪੰਚਾਇਤ ਨੂੰ ਨਾ ਮਿਲਿਆ ਤਾਂ ਬਚਨ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਨੰਬਰ 3730 ਆਫ 2017 ਤਹਿਤ ਕੰਡਅਪਟ ਦਾਇਰ ਕਰ ਦਿੱਤੀ, ਜੋ ਕਿ ਅਜੇ ਵੀ ਹਾਈਕੋਰਟ ਦੇ ਵਿਚਾਰ ਅਧੀਨ ਹੈ| ਉਹਨਾਂ ਕਿਹਾ ਕਿ ਇਸ ਸੰਬੰਧੀ ਬੀਤੀ 8 ਮਈ 2018 ਨੂੰ ਗ੍ਰਾਮ ਪੰਚਾਇਤ ਪਾਪੜੀ ਨੇ ਮਤਾ ਪਾਸ ਕਰਕੇ ਡੀ ਡੀ ਪੀ ਓ ਮੁਹਾਲੀ ਨੂੰ ਬੇਨਤੀ ਕੀਤੀ ਸੀ ਕਿ ਉਪਰੋਕਤ ਖਸਰਾ ਨੰਬਰ ਤੋਂ ਨਜਾਇਜ਼ ਕਬਜੇ ਹਟਵਾਏ ਜਾਣ ਪਰ ਕੋਈ ਕਾਰਵਾਈ ਨਹੀਂ ਹੋਈ|
ਉਹਨਾਂ ਇਲਜਾਮ ਲਗਾਇਆ ਕਿ ਇਹ ਨਾਜਾਇਜ਼ ਕਬਜੇ ਸਰਪੰਚ ਦੇ ਪਰਿਵਾਰਕ ਮਂੈਬਰਾਂ ਨੇ ਕੀਤੇ ਹੋਏ ਹਨ ਅਤੇ ਇਸ ਕਾਰਨ ਮੌਜੂਦਾ ਸਰਪੰਚ ਕੁਲਵਿੰਦਰ ਕੌਰ ਇਹ ਨਾਜਇਜ ਕਬਜਾ ਖਤਮ ਕਰਵਾਉਣ ਤੋਂ ਅਸਮਰਥ ਹਨ| ਉਹਨਾਂ ਕਿਹਾ ਕਿ ਨਾਜਾਇਜ਼ ਕਬਜੇ ਵਾਲੀ ਇਸ ਜਮੀਨ ਦੀ ਕੀਮਤ ਕਰੋੜਾਂ ਵਿੱਚ ਹੈ ਅਤ ਇਸਨੂੰ ਤੁਰੰਤ ਖਾਲੀ ਕਰਵਾਕੇ ਪੰਚਇਤ ਦੇ ਹਵਾਲੇ ਕੀਤਾ ਜਾਣਾ ਚੀਦਾ ਹੈ|
ਇਸ ਸਬੰਧੀ ਜਦੋਂ ਮੌਜੂਦਾ ਸਰਪੰਚ ਕੁਲਵਿੰਦਰ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੇ ਜੇਠ ਸ੍ਰ. ਮਹਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਸਰਪੰਚ ਸ੍ਰ. ਅਜੈਬ ਸਿੰਘ ਵਲੋਂ ਬੇਬੁਨਿਆਦ ਬਿਆਨਬਾਜੀ ਕੀਤੀ ਜਾ ਰਹੀ ਹੈ ਅਤੇ ਅਜੈਬ ਸਿੰਘ ਵਲੋਂ ਖੁਦ ਸਰਕਾਰੀ ਜਮੀਨ ਤੇ ਕਬਜਾ ਕੀਤਾ ਹੋਇਆ ਹੈ| ਉਹਨਾਂ ਕਿਹਾ ਕਿ ਨਵੀਂ ਸਰਪੰਚ ਨੂੰ ਤਾਂ ਹੁਣ ਤਕ ਸਰਪੰਚੀ ਦਾ ਚਾਰਜ ਤਕ ਨਹੀਂ ਮਿਲਿਆ ਜਦੋਂਕਿ ਸ੍ਰ. ਅਜੈਬ ਸਿੰਘ ਨੇ ਪਿਛਲੇ 15 ਸਾਲ ਤਕ ਪਿੰਡ ਦੀ ਸਰਪੰਚੀ ਕੀਤੀ ਹੈ ਜਿਸ ਦੌਰਾਨ ਪਿੰਡ ਦੀਆਂ ਜਮੀਨਾਂ ਤੇ ਖੁਦ ਸਰਪੰਚ ਅਜੈਬ ਸਿੰਘ ਅਤੇ ਉਹਨਾਂ ਦੇ ਨਜਦੀਕੀਆਂ ਵਲੋਂ ਕਬਜੇ ਕੀਤੇ ਗਏ ਹਨ| ਉਹਨਾਂ ਕਿਹਾ ਕਿ ਸ੍ਰ. ਅਜੈਬ ਸਿੰਘ ਵਲੋਂ ਸਰਪੰਚ ਕੁਲਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਤੇ ਜਿਸ ਜਮੀਨ ਤੇ ਕਬਜੇ ਦਾ ਇਲਜਾਮ ਲਗਾਇਆ ਜਾ ਰਿਹਾ ਹੈ ਉਹ ਜਮੀਨ ਖਾਲੀ ਪਈ ਹੈ ਅਤੇ ਨਵੀਂ ਪੰਚਾਇਤ ਚਾਰਜ ਲੈਣ ਤੇ ਜਦੋਂ ਚਾਹੇ ਉਸਦਾ ਕਬਜਾ ਲੈ ਸਕਦੀ ਹੈ| ਉਹਨਾਂ ਕਿਹਾ ਕਿ ਪਿਛਲੇ 25 ਸਾਲ ਤਕ ਸ੍ਰ. ਅਜੈਬ ਸਿੰਘ ਨੇ ਪਿੰਡ ਤੇ ਰਾਜ ਕੀਤਾ ਹੈ ਜਿਸ ਵਿੱਚ 15 ਸਾਲ ਉਹ ਖੁਦ ਸਰਪੰਚ ਸੀ ਜਦੋਂਕਿ 10 ਸਾਲ ਉਸਦੇ ਕਰੀਬੀ ਪੰਚਾਇਤ ਤੇ ਕਾਬਿਜ ਸੀ ਅਤ ਇਸ ਦੌਰਾਨ ਪਿੰਡ ਦੀ ਜੋ ਹਾਲਤ ਹੋਈ ਹੈ ਉਹ ਸਭ ਦੇ ਸਾਮ੍ਹਣੇ ਹੈ ਅਤੇ ਉਹ ਸਿਰਫ 25 ਮਹੀਨੇ ਮੰਗਦੇ ਹਨ ਜਿਸ ਦੌਰਾਨ ਪੰਚਾਇਤੀ ਜਮੀਨਾਂ ਦੇ ਕਬਜੇ ਖਤਮ ਕਰਵਾ ਕੇ ਪਿੰਡ ਦੀ ਨੁਹਾਰ ਬਦਲ ਦਿੱਤੀ ਜਾਵੇਗੀ|

Leave a Reply

Your email address will not be published. Required fields are marked *