ਪਿੰਡ ਫੈਦਾ ਵਿੱਚ ਆਯੂਰਵੈਦਿਕ ਕੈਂਪ ਲਗਾਇਆ

ਐਸ. ਏ. ਐਸ ਨਗਰ, 6 ਅਗਸਤ (ਸ.ਬ.) ਵੱਧ ਰਹੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਮੁਹਾਲੀ ਦੇ ਪਿੰਡ ਫੈਦਾ ਵਿੱਚ ਆਯੂਰਵੈਦਿਕ ਕੈਂਪ ਲਗਾਇਆ ਗਿਆ| ਇਹ ਕੈਂਪ ਪਿੰਡ ਦੇ ਵਸਨੀਕ ਰਮੇਸ਼ ਅਤੇ ਬਬਲੂ ਬਿਰਲਾ, ਦੇ ਸਹਿਯੋਗ ਨਾਲ ਲਗਾਇਆ ਗਿਆ| ਮਰੀਜਾਂ ਦਾ ਚੈਕਅਪ ਗੋਲਡ ਮੈਡਲਿਸਟ ਡਾ. ਕੁਮਦ ਵੱਲੋਂ ਕੀਤਾ ਗਿਆ| ਡਾ. ਕੁਮਦ ਨੇ ਦੱਸਿਆ ਕਿ ਇਸ ਕੈਂਪ ਵਿੱਚ 104 ਮਰੀਜਾਂ ਦਾ ਚੈਕਅਪ ਕੀਤਾ ਗਿਆ| ਇਸ ਕੈਂਪ ਵਿੱਚ ਸਰਵਾਈਕਲ, ਜੋੜਾ ਦਾ ਦਰਦ, ਬੀ. ਪੀ, ਸ਼ੂਗਰ, ਮਾਨਸਿਕ ਰੋਗ ਅਤੇ ਹੋਰ ਕਈ ਬੀਮਾਰੀਆਂ ਦਾ ਇਲਾਜ ਕੀਤਾ ਗਿਆ| ਇਸ ਕੈਂਪ ਵਿੱਚ ਛੋਟੇ ਬੱਚਿਆਂ ਦੀ ਗਿਣਤੀ ਵੱਧ ਸੀ| ਡਾ. ਕੁਮਦ ਦੀ ਟੀਮ ਵਿੱਚ ਮੈਡਮ ਇੰਦੂ, ਮੈਡਮ ਮਮਤਾ, ਰਾਹੁਲ ਅਤੇ ਪਾਇਲ ਸ਼ਾਮਿਲ ਸਨ|

Leave a Reply

Your email address will not be published. Required fields are marked *