ਪਿੰਡ ਬਲੌਂਗੀ ਵਿਖੇ ਧਰਨਾ ਜਾਰੀ

ਐਸ ਏ ਐਸ ਨਗਰ, 17 ਨਵੰਬਰ (ਸ.ਬ.) ਸਿੱਖ ਅਜਾਇਬ ਘਰ ਪਿੰਡ ਬਲੋਗੀ ਵਿਖੇ ਦਿੱਤਾ ਜਾ ਰਿਹਾ ਧਰਨਾ ਅੱਜ ਛੇਵੇਂ ਦਿਨ ਵਿੱਚ ਦਾਖਲ ਹੋ ਗਿਆ| ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜਥੇ ਵੱਲੋਂ ਧਰਨੇ ਵਿੱਚ ਸ਼ਾਮਲ ਹੋਕੇ ਹਰ ਤਰ੍ਹਾਂ ਦੇ ਸਮਰਥਨ ਦਾ ਭਰੋਸਾ ਦਿੱਤਾ| ਅੱਜ ਧਰਨੇ ਤੇ ਬੈਠਣ ਵਾਲਿਆਂ ਵਿੱਚ ਜਤਿੰਦਰ ਪਾਲ ਸਿੰਘ , ਬਲਵਿੰਦਰ ਸਿੰਘ ਸਾਗਰ, ਦਵਿੰਦਰ ਸਿੰਘ, ਹਰਮਨਜੀਤ ਸਿੰਘ, ਅਮਰੀਕ ਸਿੰਘ ਵਿਰਦੀ , ਹਰਬੰਸ ਸਿੰਘ,ਬਲਜਿੰਦਰ ਸਿੰਘ ਨੰਬਰਦਾਰ, ਸਤਵੀਰ ਸਿੰਘ ਧਨੋਆ, ਗਾਇਕ ਬਾਬੂ ਚੰਡੀਗੜ੍ਹੀਆ ਸ਼ਾਮਲ ਸਨ| ਅੱਜ ਧਰਨੇ ਵਾਲੀ ਥਾਂ ਤੇ ਹੀ ਹੈਂਡੀਕੈਪ ਵੈਲਫੇਅਰ ਸੁਸਾਇਟੀ ਚੰਡੀਗੜ੍ਹ ਵੱਲੋਂ ਸਰਦਾਰ ਪਰਵਿੰਦਰ ਸਿੰਘ ਆਰਟਿਸਟ ਨੂੰ ਸਨਮਾਨਿਤ ਵੀ ਕੀਤਾ ਗਿਆ| ਸਨਮਾਨਿਤ ਕਰਨ ਵਾਲਿਆਂ ਵਿੱਚ ਚੇਅਰਮੈਨ ਸ. ਬਹਾਦਰ ਸਿੰਘ , ਪ੍ਰਧਾਨ ਰਮੇਸ਼ ਚਦੋਲੀਆ, ਜਗਤਾਰ ਸਿੰਘ ਜੋਗ ਅਤੇ ਅਵਤਾਰ ਸਿੰਘ ਮਹਿਤਪੁਰੀ ਅਤੇ ਹੈਡੀਕੈਪ ਬੱਚੇ ਵੀ ਸ਼ਾਮਲ ਸਨ|

Leave a Reply

Your email address will not be published. Required fields are marked *