ਪਿੰਡ ਬਲੌਂਗੀ ਵਿੱਚ ਤਿੰਨ ਦਿਨਾਂ ਤੋਂ ਖੜਾ ਹੈ ਅਣਪਛਾਤਾ ਮੋਟਰਸਾਈਕਲ

ਬਲੌਂਗੀ, 25 ਜਨਵਰੀ (ਪਵਨ ਰਾਵਤ) ਸਥਾਨਕ ਏਕਤਾ ਕਾਲੋਨੀ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਇੱਕ ਅਣਪਛਾਤਾ ਮੋਟਰਸਾਈਕਲ ਨੰਬਰ ਐਚ ਆਰ 04 ਸੀ 8371 ਪਲਸਰ 150 ਖੜਾ ਹੈ| ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀ ਗੋਪਾਲ ਪਾਂਡੇ ਤੇ ਵਿਜੇ ਪਾਠਕ ਨੇ ਦੱਸਿਆ ਕਿ ਏਕਤਾ ਕਾਲੋਨੀ ਵਿੱਚ ਇਹ ਮੋਟਰ ਸਾਇਕਲ ਮੰਦਿਰ ਦੇ ਪਿਛਲੇ ਪਾਸੇ ਖੜ੍ਹਾ ਹੈ| ਉਨ੍ਹਾਂ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਬਲੌਂਗੀ ਥਾਣੇ ਵਿੱਚ ਸੂਚਨਾ ਦੇ ਦਿੱਤੀ ਹੈ| ਇਸ ਸੰਬੰਧੀ ਬਲਂੌਗੀ ਥਾਣਾ ਇੰਚਾਰਜ ਮਨਫੂਲ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਉਹ ਇਸ ਸਬੰਧੀ ਤੁਰੰਤ ਕਾਰਵਾਈ ਕਰਵਾ ਰਹੇ ਹਨ|

Leave a Reply

Your email address will not be published. Required fields are marked *