ਪਿੰਡ ਬੜ ਮਾਜਰਾ ਵਿੱਚ ਹੋਏ ਕਤਲ ਦੇ ਤਿੰਨ ਦੋਸ਼ੀ ਕਾਬੂ

ਪਿੰਡ ਬੜ ਮਾਜਰਾ ਵਿੱਚ ਹੋਏ ਕਤਲ ਦੇ ਤਿੰਨ ਦੋਸ਼ੀ ਕਾਬੂ
ਘਰ ਦੇ ਸਾਮ੍ਹਣੇ ਪਿਸ਼ਾਬ ਕਰਨ ਤੋਂ ਰੋਕਣ ਤੇ ਚਾਕੂ ਮਾਰ ਕੇ ਕੀਤਾ ਸੀ ਪੇਂਟਰ ਦਾ ਕਤਲ
ਐਸ ਏ ਐਸ ਨਗਰ, 1 ਜੁਲਾਈ  (ਸ.ਬ.) ਬੀਤੀ 27 ਮਾਰਚ ਨੂੰ ਰਾਤ ਦੇ ਕਰੀਬ 11:30 ਵਜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਬੜ ਮਾਜਰਾ ਵਿਖੇ ਪੇਂਟਰ ਸੰਜੇ ਕੁਮਾਰ ਯਾਦਵ ਦਾ ਚਾਕੂ ਅਤੇ ਇੱਟ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਪੁਲੀਸ ਵਲੋਂ ਇਸ ਮਾਮਲੇ ਦੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਤਿੰਨ ਹੋਰ ਫਰਾਰ ਦੱਸੇ ਗਏ ਹਨ ਜਿਹਨਾਂ ਨੂੰ ਕਾਬੂ ਕਰਨ ਲਈ ਪੁਲੀਸ ਵਲੋਂ ਛਾਪੇ ਮਾਰੀ ਕੀਤੀ ਜਾ ਰਹੀ ਹੈ| ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ ਕਤਲ ਦੌਰਾਨ ਵਰਤਿਆ ਗਿਆ ਚਾਕੂ, ਇੱਟ ਅਤੇ ਮੋਟਰ ਸਾਈਕਲ (ਪਲਸਰ) ਵੀ ਬਰਾਮਦ ਕਰ ਲਿਆ ਹੈ|
ਖਰੜ ਦੇ ਡੀ ਐਸ ਪੀ ਸ੍ਰ. ਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਇਸ ਅੰਨੇ ਕਤਲ ਦੀ ਗੁੱਥੀ ਨੂੰ ਵਾਰਦਾਤ ਦੇ 72 ਘੰਟਿਆਂ ਵਿੱਚ ਸੁਲਝਾਉਂਦਿਆਂ ਕਤਲ ਵਿੱਚ ਸਾਰੇ ਦੋਸ਼ੀਆਂ ਦੀ ਸਨਾਖਤ ਕਰਕੇ ਉਹਨਾਂ ਨੂੰ ਨਾਮਜਦ ਕਰ ਲਿਆ ਗਿਆ ਅਤੇ ਛੇ ਵਿੱਚੋਂ  ਤਿੰਨ ਦੋਸ਼ੀਆਂ ਮਨੋਜ ਕੁਮਾਰ, ਪ੍ਰਦੀਪ ਕੁਮਾਰ ਉਰਫ ਕੱਲੂ ਅਤੇ ਰਾਜ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੇ, ਜਦੋਂਕਿ ਬਾਕੀ ਦੇ ਤਿੰਨ ਦੋਸ਼ੀਆਂ ਬਲਵੰਤ, ਰੋਹਤਾਸ ਉਫਰ ਭਾਯਾ ਅਤੇ ਚੰਦੂ ਨੂੰ ਵੀ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ| ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬਲਵੰਤ, ਰੋਹਤਾਸ ਉਫਰ ਭਾਯਾ ਅਤੇ ਚੰਦੂ ਦੇ ਖਿਲਾਫ ਪਹਿਲਾ ਵੀ ਚੰਡੀਗੜ੍ਹ ਵਿਖੇ ਲੜਾਈ ਝਗੜੇ ਦੇ ਮੁਕਦਮੇ ਦਰਜ ਹਨ|
ਥਾਣਾ ਬਲੌਂਗੀ ਦੇ ਐਸ.ਐਚ.ਓ. ਅਮਰਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਪਿਛਲੀ 27 ਜੂਨ ਨੂੰ ਬੜਮਾਜਰਾ ਵਿੱਚ ਹੋਏ ਸੰਜੈ ਯਾਦਵ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਖਰੜ ਵਿਖੇ ਪੇਸ਼ ਕਰਕੇ ਉਹਨਾਂ ਦਾ  5 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁਲੀਸ ਵਲੋਂ ਇਹਨਾਂ ਦੀ ਸਨਾਖਤ ਤੇ ਕਤਲ ਦੇ ਮਾਮਲੇ ਵਿੱਚ ਸ਼ਾਮਿਲ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ  ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ| ਇਸ ਸੰਬੰਧੀ ਪੁਲੀਸ ਵਲੋਂ 28 ਜੂਨ ਨੂੰ ਮ੍ਰਿਤਕ ਸੰਜੇ ਯਾਦਵ ਦੀ ਪਤਨੀ ਉਰਮੀਲਾ ਦੇ ਬਿਆਨਾਂ ਤੇ ਆਈ ਪੀ ਸੀ ਦੀ ਧਾਰਾ 302, 450, 148, 149 ਅਧੀਨ ਮਾਮਲਾ ਦਰਜ ਕੀਤਾ ਸੀ| 

Leave a Reply

Your email address will not be published. Required fields are marked *