ਪਿੰਡ ਮਟੌਰ ਦੀ ਫਿਰਨੀ ਤੇ ਬਣੀ ਮਿੰਨੀ ਮਾਰਕੀਟ ਵਿੱਚ ਸਫਾਈ ਵਿਵਸਥਾ ਦੀ ਬੁਰੀ ਹਾਲਤ ਹੋਣ ਕਾਰਨ ਲੋਕ ਪਰੇਸ਼ਾਨ

ਐਸ.ਏ.ਐਸ.ਨਗਰ, 17 ਜੁਲਾਈ (ਆਰ.ਪੀ.ਵਾਲੀਆ) ਸਥਾਨਕ ਸੈਕਟਰ 70 ਪਿੰਡ ਮਟੌਰ ਵਿਖੇ ਫਿਰਨੀ ਦੇ ਨੇੜੇ ਜੇ.ਐਸ. ਟਾਵਰ ਦੇ ਸਾਹਮਣੇ ਬਣੀ ਮਿੰਨੀ ਮਾਰਕੀਟ ਦੇ ਨੇੜੇ ਗੰਦਗੀ ਦੀ ਭਰਮਾਰ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇੱਥੇ ਲੱਗੇ ਕੂੜੇ ਦੇ ਢੇਰ ਕਾਰਨ ਇੱਥੇ ਹਰ ਸਮੇਂ ਬਦਬੂ ਪਸਰੀ ਰਹਿੰਦੀ ਹੈ ਅਤੇ ਆਸ-ਪਾਸ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ| ਇਸ ਕਾਰਨ ਇੱਥੇ ਬੀਮਾਰੀ ਫੈਲਣ ਦੀ ਵੀ ਸੰਭਾਵਨਾ ਬਣੀ ਹੋਈ ਹੈ| ਇਸ ਤੋਂ ਇਲਾਵਾ ਮੀਂਹ ਪੈਣ ਨਾਲ ਇਸ ਕੂੜੇ ਦੇ ਢੇਰ ਵਿੱਚ ਮੱਛਰਾਂ ਦੀ ਵੀ ਭਰਮਾਰ ਹੋ ਜਾਂਦੀ ਹੈ| ਇਸ ਕੂੜੇ ਦੇ ਢੇਰ ਦੀ ਸਫਾਈ ਕਰਨ ਤੋਂ ਸਫਾਈ ਕਰਮਚਾਰੀ ਵੀ ਇਨਕਾਰ ਕਰ ਦਿੰਦੇ ਹਨ ਜਿਸ ਕਾਰਨ ਇੱਥੇ ਕੂੜਾ ਜਮਾ ਹੋਣ ਕਾਰਨ ਗੰਦਗੀ ਪਸਰੀ ਰਹਿੰਦੀ ਹੈ|
ਕਾਂਗਰਸੀ ਆਗੂ ਸ੍ਰ. ਗੁਰਮੀਤ ਸਿੰਘ ਸਿਆਨ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਇਸ ਖੇਤਰ ਵਿੱਚ ਲੱਗੇ ਕੂੜੇ ਦੇ ਢੇਰ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਵਸਨੀਕਾਂ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ|

Leave a Reply

Your email address will not be published. Required fields are marked *