ਪਿੰਡ ਮਦਨਪੁਰਾ ਦੇ ਵਸਨੀਕਾਂ ਵਿਚਕਾਰ ਜਮੀਨੀ ਵਿਵਾਦ ਭਖਿਆ

ਐਸ.ਏ.ਐਸ.ਨਗਰ, 22 ਦਸੰਬਰ (ਸ.ਬ.) ਪਿੰਡ ਮਦਨਪੁਰਾ ਵਿੱਚ ਪੁਸ਼ਤੈਨੀ ਜਮੀਨ ਨੂੰ ਲੈ ਕੇ ਪਿੰਡ ਦੀ ਨਗਰ ਸੁਧਾਰ ਸਭਾ ਦੇ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਅਤੇ ਪਿੰਡ ਦੇ ਵਸਨੀਕਾਂ ਵਿਚਕਾਰ ਜਮੀਨੀ ਵਿਵਾਦ ਦਾ ਮਾਮਲਾ ਸਾਮ੍ਹਣੇ ਆਇਆ ਹੈ| ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਗੁਰਮੇਲ ਸਿੰਘ ਨੇ ਪਿੰਡ ਦੇ ਵਸਨੀਕ ਕਮਲਜੀਤ ਸਿੰਘ ਅਤੇ ਕੁਲਦੀਪ ਸਿੰਘ ਉੱਤੇ ਉਨ੍ਹਾਂ ਦੇ 54%62 ਗਜ ਦੇ ਪਲਾਟ ਉੱਤੇ ਜਬਰਨ ਕਬਜਾ ਕਰਨ ਦੇ ਦੋਸ਼ ਲਾਏ ਹਨ| ਉਨ੍ਹਾਂ ਦਾ ਕਹਿਣਾ ਹੈ ਕਿ ਕਮਲਜੀਤ ਸਿੰਘ ਅਤੇ ਕੁਲਦੀਪ ਸਿੰਘ ਨੇ ਉਨ੍ਹਾਂ ਦੇ ਖਾਲੀ ਪਲਾਟ ਵਿੱਚ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਗੱਢ ਕੇ ਜਮੀਨ ਉਤੇ ਕਬਜਾ ਕਰ ਲਿਆ ਹੈ ਜਿਸ ਦੇ ਉਨ੍ਹਾਂ ਕੋਲ ਕਾਗਜਾਤ ਵੀ ਹਨ ਜੋਕਿ ਉਨ੍ਹਾਂ ਦੇ ਹੱਕ ਵਿੱਚ ਬੋਲਦੇ ਹਨ| ਇਹ ਹੀ ਨਹੀਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਅਦਾਲਤ ਵਿੱਚ ਵੀ ਵਿਚਾਰ ਅਧੀਨ ਸੀ ਅਤੇ ਸੈਸ਼ਨ ਕੋਰਟ ਨੇ 17 ਸਤਬੰਰ 2016 ਨੂੰ ਉਨ੍ਹਾਂ ਦੇ ਹਕ ਵਿੱਚ ਫੈਸਲਾ ਦਿੰਦਿਆਂ ਉਨ੍ਹਾਂ ਨੂੰ ਜਮੀਨ ਦਾ ਹਕਦਾਰ ਕਰਾਰ ਦਿੱਤਾ ਸੀ| ਉਨ੍ਹਾਂ ਕਿਹਾ ਕਿ ਅਦਾਲਤ ਦੇ ਨਿਰਦੇਸ਼ਾਂ ਦੇ ਬਾਵਜੂਦ ਵੀ ਉਨ੍ਹਾਂ ਨੂੰ ਜਮੀਨ ਦਾ ਕਬਜਾ ਨਹੀਂ ਦਿੱਤਾ ਜਾ ਰਿਹਾ| ਉਨ੍ਹਾਂ ਕਿਹਾ ਹੁਣ ਉਹ ਇਸ ਮਾਮਲੇ ਵਿੱਚ ਐਸ.ਐਸ.ਪੀ ਮੁਹਾਲੀ ਨੂੰ ਲਿਖਤੀ ਸ਼ਿਕਾਇਤ ਦੇਣਗੇ ਜੇਕਰ ਫੇਰ ਵੀ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਹਾਈਕੋਰਟ ਤਕ ਜਾਣਗੇ|
ਗੁਰਮੇਲ ਸਿੰਘ ਨੇ ਕਿਹਾ ਕਿ ਪਿੰਡ ਵਿੱਚ 147%62 ਗਜ ਦਾ ਇਕ ਪਲਾਟ ਹੈ ਜਿਸ ਉੁੱਤੇ ਐਡਵੋਕੇਟ ਅਵਿਨਾਸ਼ ਕੁਮਾਰ ਆਪਣਾ ਹੱਕ ਜਤਾਉਂਦਾ ਹੈ| ਉਸ ਨੇ ਡੇਢ ਸਾਲ ਪਹਿਲਾਂ ਕਮਲਜੀਤ ਸਿੰਘ ਅਤੇ ਕੁਲਦੀਪ ਸਿੰਘ ਉੱਤੇ ਇਸ ਜਮੀਨ ਤੇ ਨਜਾਇਜ ਕਬਜਾ ਕਰਨ ਦਾ ਕੇਸ ਪਾਇਆ ਸੀ ਅਤੇ ਉਸ ਸਮੇਂ ਦੌਰਾਨ ਉਹ ਪਿੰਡ ਮਦਨਪੁਰਾ ਦੀ ਨਗਰ ਸੁਧਾਰ ਸਭਾ ਦੇ ਪ੍ਰਧਾਨ ਸੀ| ਪ੍ਰਧਾਨ ਹੋਣ ਦੇ ਨਾਤੇ ਕਮਲਜੀਤ ਸਿੰਘ ਅਤੇ ਕੁਲਦੀਪ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇਸ ਪਲਾਟ ਵਿੱਚ ਆਪਣੇ ਬਣਦੇ ਹੱਕ ਦੀ ਪਾਵਰ ਆਫ ਅਟਾਰਨੀ ਉਸ ਦੇ ਨਾਂ ਕਰ ਦੇਣਗੇ ਕਿਉਂਕਿ ਉਹ ਅਦਾਲਤੀ ਕੇਸ ਵਿੱਚ ਹੋਣ ਵਾਲੇ ਖਰਚੇ ਨੂੰ ਨਹੀਂ ਝੱਲ ਸਕਦੇ| ਉਨ੍ਹਾਂ ਕਿਹਾ ਕਿ ਜਦੋਂ ਪਾਵਰ ਆਫ ਅਟਾਰਨੀ ਉਨ੍ਹਾਂ ਦੇ ਨਾਂ ਕਰ ਦਿੱਤੀ ਗਈ ਤਾਂ ਅਵਿਨਾਸ਼ ਕੁਮਾਰ ਨਾਲ ਉਨ੍ਹਾਂ ਦਾ ਅਦਾਲਤ ਵਿੱਚ ਸਮਝੌਤਾ ਹੋ ਗਿਆ ਅਤੇ ਅਵਿਨਾਸ਼ ਕੁਮਾਰ ਨੇ ਇਸ ਪੂਰੀ ਜਮੀਨ ਵਿਚੋਂ 54%62 ਗਜ ਦੀ ਜਮੀਨ ਉਸ ਦੇ ਨਾਂ ਕਰ ਦਿੱਤੀ ਅਤੇ ਇਸ ਦੇ ਆਡਰ ਦੀ ਕਾਪੀ ਵੀ ਉਨ੍ਹਾਂ ਕੋਲ ਮੌਜੂਦ ਹੈ| ਉਨ੍ਹਾਂ ਕਿਹਾ ਪਰ ਹੁਣ ਕਮਲਜੀਤ ਸਿੰਘ ਅਤੇ ਕੁਲਦੀਪ ਸਿੰਘ ਇਸ ਜਮੀਨ ਨੂੰ ਆਪਣਾ ਦੱਸ ਰਹੇ ਹਨ ਅਤੇ ਉਸ ਦੀ ਜਮੀਨ ਤੇ ਕੀਤਾ ਹੋਇਆ ਕਬਜਾ ਨਹੀਂ ਛੱਡ ਰਹੇ|
ਇਸ ਸਬੰਧੀ ਜਦੋਂ ਕਮਲਜੀਤ ਸਿੰਘ ਅਤੇ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਜਮੀਨ ਪਿੰਡ ਦੀ ਸ਼ਾਮਲਾਟ ਜਮੀਨ ਹੈ ਜਿਸ ਉੱਤੇ ਗਮਾਡਾ (ਪੂਡਾ) ਦਾ ਹੱਕ ਹੈ| ਉਨ੍ਹਾਂ ਕਿਹਾ ਕਿ ਐਡਵੋਕੇਟ ਅਵਿਨਾਸ਼ ਕੋਲ ਇਸ ਜਮੀਨ ਦੀ ਰਜਿਸਟਰੀ ਤਕ ਨਹੀਂ ਹੈ ਤਾਂ ਫੇਰ ਉਸ ਨੇ ਇਹ ਜਮੀਨ ਗੁਰਮੇਲ ਸਿੰਘ ਦੇ ਨਾਂ ਕਿਵੇਂ ਕਰ ਦਿੱਤੀ| ਉਨ੍ਹਾਂ ਕਿਹਾ ਸਾਡੇ ਵੱਲੋਂ ਜਮੀਨ ਉਤੇ ਨਿਸ਼ਾਨ ਸਾਹਿਬ ਲਾਇਆ ਗਿਆ ਹੈ ਕਿਉਂਕਿ ਇਹ ਜਮੀਨ ਸ਼ਾਮਲਾਟ ਦੀ ਸੀ ਜਿਸ ਕਰਕੇ ਇਹ ਪਿੰਡ ਦੀ ਸਾਂਝੀ ਜਮੀਨ ਬਣਦੀ ਹੈ ਅਤੇ ਇਸ ਦੀ ਵਰਤੋ ਪਿੰਡ ਦੇ ਲੋਕ ਸਾਂਝੇ ਤੌਰ ਤੇ ਕਰਣਗੇ|
ਦੂਜੇ ਪਾਸੇ ਐਡਵੋਕੇਟ ਅਵਿਨਾਸ਼ ਕੁਮਾਰ ਨੇ ਦੱਸਿਆ ਕਿ ਇਹ ਥਾਂ ਉਹਨਾਂ ਨੇ 1995 ਵਿੱਚ ਖਰੀਦੀ ਸੀ ਅਤੇ ਬਾਅਦ ਵਿੱਚ ਅਦਾਲਤੀ ਕਾਰਵਾਈ ਦੌਰਾਨ ਇਸ ਵਿੱਚ 54%62 ਜਮੀਨ ਜਮੀਨ ਗੁਰਮੇਲ ਸਿੰਘ ਨੂੰ ਛੱਡ ਦਿੱਤੀ ਸੀ| ਉਹਨਾਂ ਕਿਹਾ ਕਿ ਉਹਨਾਂ ਕੋਲ ਜਮੀਨ ਦੀ ਮਲਕੀਅਤ ਦੇ ਕਾਗਜ ਮੌਜੂਦ ਸਨ ਜਿਹੜੇ ਅਦਾਲਤ ਅਤੇ ਪੂਡਾ ਦੇ ਰਿਕਾਰਡ ਵਿੱਚ ਵੀ ਬੋਲਦੇ ਹਨ|

Leave a Reply

Your email address will not be published. Required fields are marked *