ਪਿੰਡ ਮਦਨਹੜੀ ਦੇ ਵਾਤਾਵਰਣ ਪ੍ਰੇਮੀ ਕਿਸਾਨ ਰਵਿੰਦਰ ਸਿੰਘ ਨੇ ਪਿਛਲੇ 5 ਸਾਲਾਂ ਤੋਂ ਨਹੀਂ ਲਗਾਈ ਪਰਾਲੀ ਅਤੇ ਰਹਿੰਦ ਖੂਹੰਦ ਨੂੰ ਅੱਗ

ਐਸ.ਏ.ਐਸ ਨਗਰ, 7 ਅਕਤੂਬਰ (ਸ.ਬ.) ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਬਲਾਕ ਖਰੜ ਵਿੱਚ ਪੈਂਦੇ ਪਿੰਡ ਮਦਨਹੇੜੀ ਦੇ ਅਗਾਂਹਵਧੂ ਕਿਸਾਨ ਰਵਿੰਦਰ ਸਿੰਘ ਵਾਤਾਵਰਣ ਪ੍ਰੇਮੀ ਹਨ ਅਤੇ ਉਹ ਪਰਾਲੀ ਅਤੇ ਉਸ ਦੀ ਰਹਿੰਦ ਖੂਹੰਦ ਨੂੰ ਜ਼ਮੀਨ ਵਿੱਚ ਵਾਹ ਕੇ ਖੇਤੀ ਕਰਦੇ ਹਨ| ਪਿਛਲੇ ਪੰਜ ਸਾਲਾਂ ਤੋਂ ਉਹਨਾਂ ਵੱਲੋਂ ਪਰਾਲੀ ਤੇ ਰਹਿੰਦ-ਖੂਹੰਦ ਨੂੰ ਅੱਗ ਨਹੀਂ ਲਗਾਈ ਗਈ| ਰਵਿੰਦਰ ਸੋੰਘ 30 ਏਕੜ ਰਕਬੇ ਵਿੱਚ ਕਾਸ਼ਤ ਕਰਦੇ ਹਨ ਅਤੇ ਉਹਨਾਂ ਵਲੋਂ  ਆਪਣੀ ਜ਼ਮੀਨ ਦੀ ਬਹੁਤ ਹੀ ਸੁਚੱਜੇ ਢੰਗ ਨਾਲ ਵੰਡ ਕੇ ਖੇਤੀ ਕੀਤੀ ਜਾਂਦੀ ਹੈ| 
ਰਵਿੰਦਰ ਸਿੰਘ ਨੇ ਦੱਸਿਆ ਕਿ ਸਾਉਣੀ ਦੇ ਮੌਸਮ ਦੌਰਾਨ ਉਹ 20          ਏਕੜ ਵਿੱਚ ਝੋਨਾ, 8 ਏਕੜ ਰਕਬੇ ਵਿੱਚ ਮੱਕੀ ,ਗੰਨਾ ਅਤੇ ਚਾਰੇ ਦੀ             ਖੇਤੀ ਕਰਦੇ ਹਨ ਜਦੋਂਕਿ 2 ਏਕੜ ਜ਼ਮੀਨ ਵਿੱਚ ਹੋਰ ਫਸਲਾਂ ਅਤੇ ਸਬਜ਼ੀਆਂ ਲਗਾਈਆਂ ਜਾਂਦੀਆਂ ਹਨ|
ਰਵਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਤੇ ਹੈਪੀਸੀਡਰ ਨਾਲ ਬਿਜਾਈ ਕਰਨ ਨਾਲ ਕਣਕ ਦੇ ਝਾੜ ਵਿੱਚ ਵੀ ਵਾਧਾ ਹੋਇਆ ਹੈ| ਕਣਕ ਦੇ ਵਧੇ ਝਾੜ ਤੋਂ ਹੋਰ ਕਿਸਾਨਾਂ ਨੇ ਪ੍ਰਭਾਵਤ ਹੋ ਕੇ ਆਪਣੇ ਖੇਤਾਂ ਵਿੱਚ ਵੀ ਹੈਪੀਸੀਡਰ ਨਾਲ ਬਿਜਾਈ ਕਰਵਾਈ ਜਿਸ ਵਿੱਚ ਉਸ ਨੇ ਆਪਣੀ ਮਸ਼ੀਨਰੀ ਮੁਹੱਈਆ ਕਰਕੇ ਉਨ੍ਹਾਂ ਦੀ ਮੱਦਦ ਵੀ ਕੀਤੀ| ਰਵਿੰਦਰ ਸਿੰਘ ਅਨੁਸਾਰ ਪਰਾਲੀ ਦੀ ਖੇਤਾਂ ਵਿੱਚ ਹੀ ਸਾਂਭ-ਸੰਭਾਲ ਕਾਰਨ ਉਨ੍ਹਾਂ ਦੇ ਖੇਤਾਂ ਵਿੱਚ ਨਦੀਨਾਂ ਦੀ ਸਮੱਸਿਆ ਬਹਤ ਘੱਟ ਗਈ ਹੈ ਅਤੇ ਉਹ ਜੋ ਖਰਚਾ ਨਦੀਨ ਨਾਸ਼ਕ ਦਵਾਈਆਂ ਤੇ ਕਰਦਾ ਸੀ  ਉਸ ਦੀ ਵੀ ਬੱਚਤ ਹੋ ਜਾਂਦੀ ਹੈ|

Leave a Reply

Your email address will not be published. Required fields are marked *