ਪਿੰਡ ਮਨੌਲੀ ਦੇ ਸਾਬਕਾ ਸਰਪੰਚ ਦੇ ਨਾਮਾਕਣ ਪੱਤਰ ਜਮਾਂ ਨਾ ਹੋਣ ਦਾ ਮਾਮਲਾ

ਪਿੰਡ ਮਨੌਲੀ ਦੇ ਸਾਬਕਾ ਸਰਪੰਚ ਦੇ ਨਾਮਾਕਣ ਪੱਤਰ ਜਮਾਂ ਨਾ ਹੋਣ ਦਾ ਮਾਮਲਾ
ਸਾਬਕਾ ਸਰਪੰਚ ਅਵਤਾਰ ਸਿੰਘ ਵਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ
ਐਸ ਏ ਐਸ ਨਗਰ, 8 ਸਤੰਬਰ (ਸ.ਬ.) ਬੀਤੇ ਕੱਲ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਨਾਮਾਂਕਣ ਭਰਨ ਦੇ ਆਖਰੀ ਦਿਨ ਪਿੰਡ ਮਨੌਲੀ ਦੇ ਸਾਬਕਾ ਸਰਪੰਚ ਅਵਤਾਰ ਦੇ ਕਾਗਜ ਜਮਾਂ ਨਾ ਹੋਣ ਦੇ ਮਾਮਲੇ ਵਿੱਚ ਅਵਤਾਰ ਸਿੰਘ ਵਲੋਂ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਗਈ ਹੈ| ਇਸ ਸੰਬੰਧੀ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਅਵਤਾਰ ਸਿੰਘ ਨੇ ਦੱਸਿਆ ਕਿ ਸੱਤਾਧਾਰੀ ਪਾਰਟੀ ਵਲੋਂ ਪਾਏ ਗਏ ਸਿਆਸੀ ਦਬਾਓ ਦੇ ਚਲਦਿਆਂ ਬੀਤੇ ਦਿਨ ਉਸ ਨੂੰ ਨਾਮਾਕਣ ਪੱਤਰ ਹੀ ਨਹੀਂ ਭਰਨ ਦਿੱਤੇ ਗਏ|
ਪਿੰਡ ਮਨੌਲੀ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਜੋਨ ਨੰਬਰ 10 ਪਿੰਡ ਮਨੌਲੀ ਤੋਂ ਜਿਲ੍ਹਾ ਪ੍ਰੀਸ਼ਦ ਦੇ ਅਹੁਦੇ ਲਈ ਆਪਣੇ ਅਤੇ ਆਪਣੇ ਦੋ ਪੁੱਤਰਾਂ ਹਰਜੋਤ ਸਿੰਘ, ਸ਼ਿਵਜੋਤ ਸਿੰਘ ਦੇ ਆਜਾਦ ਉਮੀਦਵਾਰਾਂ ਦੇ ਤੌਰ ਤੇ ਨਾਮਾਕਣ ਪੱਤਰ ਭਰਨ ਲਈ ਏ ਡੀ ਸੀ ਦੇ ਮੀਟਿੰਗ ਹਾਲ ਵਿੱਚ ਪਹੁੰਚੇ ਸਨ| ਉਹਨਾਂ ਨੇ ਪੂਰੇ ਦਸਤਾਂਵੇਜਾਂ ਸਮੇਤ ਆਪਣੀ ਫਾਈਲ ਨੂੰ ਏ ਡੀ ਸੀ ਕੋਲ ਪੁਜਦਾ ਕੀਤਾ ਸੀ ਪਰ ਏ ਡੀ ਸੀ ਉਸਦੀ ਫਾਈਲ ਲੈਣ ਤੋਂ ਇਨਕਾਰ ਕਰਕੇ ਆਪਣੀ ਕੁਰਸੀ ਤੋਂ ਉਠ ਕੇ ਚਲੇ ਗਏ, ਜਦੋਂਕਿ ਉਸਦੇ ਦੋਵਾਂ ਪੁੱਤਰਾਂ ਦੀਆਂ ਫਾਇਲਾਂ ਜਮਾਂ ਹੋ ਗਈਆਂ|
ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਉਹਨਾਂ ਦੀ ਫਾਈਲ ਜਮਾਂ ਨਾ ਕਰਨ ਬਾਰੇ ਏ ਡੀ ਸੀ ਨੂੰ ਪੁੱਛਿਆ ਤਾਂ ਏ ਡੀ ਸੀ ਦਾ ਕਹਿਣਾ ਸੀ ਕਿ ਫਾਈਲ ਜਮਾ ਕਰਵਾਉਣ ਦਾ ਸਮਾਂ ਲੰਘ ਜਾਣ ਕਰਕੇ ਉਹ ਹੁਣ ਉਸਦੀ ਫਾਈਲ ਨਹੀਂ ਲੈ ਸਕਦੇ| ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਸਿਆਸੀ ਦਬਾਓ ਹੇਠ ਕੰਮ ਕਰ ਰਿਹਾ ਹੈ ਅਤੇ ਇਸ ਸੰਬੰਧੀ ਉਹਨਾਂ ਵਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਗਈ ਹੈ|
ਉਹਨਾਂ ਦੋਸ਼ ਲਗਾਇਆ ਕਿ ਸਿਆਸੀ ਦਬਾਓ ਤਹਿਤ ਹੀ ਉਸਦੀ ਫਾਈਲ ਲੈਣ ਤੋਂ ਇਨਕਾਰ ਕਰ ਦਿਤਾ ਗਿਆ| ਉਹਨਾਂ ਦੋਸ਼ ਲਗਾਇਆ ਕਿ ਉਸਦੇ ਪੁੱਤਰਾਂ ਦੇ ਕਾਗਜ ਵੀ ਸਿਆਸੀ ਦਬਾਓ ਹੇਠ ਰੱਦ ਨਾ ਕਰ ਦਿੱਤੇ ਜਾਣ|

Leave a Reply

Your email address will not be published. Required fields are marked *