ਪਿੰਡ ਮਲੋਆ ਤੋਂ ਡੇਅਰੀ ਕੰਪਲੈਕਸ ਨੂੰ ਜਾਂਦੀ ਸੜਕ ਦਾ ਬੁਰਾ ਹਾਲ , ਲੋਕ ਪ੍ਰੇਸ਼ਾਨ

ਚੰਡੀਗੜ੍ਹ, 11 ਅਕਤੂਬਰ (ਸ.ਬ.) ਮਲੋਆ ਪਿੰਡ ਤੋਂ ਡੇਅਰੀ ਕੰਪਲੈਕਸ ਨੂੰ ਜਾਂਦੀ ਸੜਕ ਦਾ ਬਹੁਤ ਹੀ ਬੁਰਾ ਹਾਲ ਹੈ, ਜਿਸ ਕਾਰਨ ਰਾਹਗੀਰਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਲੋਆ ਵਾਸੀ ਸੋਨੂੰ ਰਾਜਪੂਤ ਨੇ ਦਸਿਆ ਕਿ ਇਸ ਪੱਕੀ ਸੜਕ ਨੂੰ ਇਕ ਮਹਿਕਮੇ ਵਲੋਂ ਪਾਈਪ ਪਾਉਣ ਲਈ ਪੁੱਟ ਦਿਤਾ ਗਿਆ ਸੀ ਪਰ ਅਜੇ ਤੱਕ ਇਥੇ ਪਾਈਪ ਨਹੀਂ ਪਾਏ ਗਏ, ਜਿਸ ਕਾਰਨ ਇਹ ਸੜਕ ਕੱਚੇ ਰਸਤੇ ਦਾ ਰੂਪ ਧਾਰ ਗਈ ਹੈ| ਇਸ ਸੜਕ ਉਪਰ ਥਾਂ ਥਾਂ ਟੋਏ ਪਏ ਹੋਏ ਹਨ|   ਜਿਸ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਬਰਸਾਤ ਦੇ ਦਿਨਾਂ ਦੌਰਾਨ ਤਾਂ ਇਸ ਸੜਕ ਤੋਂ ਲੰਘਣਾ ਵੀ ਮੁਸਕਿਲ ਹੋ ਜਾਂਦਾ ਹੈ| ਛੇਟੇ ਬਚਿਆਂ ਨੂੰ ਵੀ ਇਸ ਰਸਤੇ ਤੋਂ ਜਾਣ ਵੇਲੇ ਬਹੁਤ ਪ੍ਰੇਸਾਨੀ ਹੁੰਦੀ ਹੈ| ਉਹਨਾਂ ਮੰਗ ਕੀਤੀ ਕਿ ਇਸ ਸੜਕ ਦੀ ਹਾਲਤ ਵਿਚ ਸੁਧਾਰ ਕੀਤਾ ਜਾਵੇ|

Leave a Reply

Your email address will not be published. Required fields are marked *