ਪਿੰਡ ਮਾਜਰਾ ਵਿਖੇ ਅੰਤਰਰਾਸ਼ਟਰੀ ਕਬੱਡੀ ਕੱਪ 3 ਅਪਰੈਲ ਨੂੰ

ਚੰਡੀਗੜ੍ਹ 20 ਮਾਰਚ (ਸ.ਬ.) ਨਜ਼ਦੀਕੀ ਪਿੰਡ ਮਾਜਰਾ ਵਿਖੇ ਸਮਾਜ ਸੇਵੀ ਸ੍ਰ. ਰਣਯੋਧ ਸਿੰਘ ਮਾਨ ਦੀਅਗਵਾਈ ਅਤੇ ਐਨ.ਆਰ.ਆਈ ਭਰਾਵਾਂ ਦੇ ਵੱਡੇ ਸਹਿਯੋਗ ਨਾਲ 3 ਅਪ੍ਰੈਲ ਨੂੰ ‘ਅੰਤਰਰਾਸ਼ਟਰੀ ਕਬੱਡੀ ਕੱਪ ਮਾਜਰਾ’ ਕਰਵਾਇਆ ਜਾ ਰਿਹਾ ਹੈ| ਇਸ ਕਬੱਡੀ ਕੱਪ ਦਾ ਪੋਸਟਰ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਰਿਲੀਜ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ. ਮਾਨ ਨੇ ਦੱਸਿਆ ਕਿ ਇਸ ਕਬੱਡੀ ਕੱਪ ਦੌਰਾਨ ਪੰਜਾਬ ਭਰ ਤੋਂ ਨਾਮੀ ਅਕੈਡਮੀਆਂ ਅਤੇ ਇੰਟਰਨੈਸ਼ਨਲ ਖਿਡਾਰੀ ਪਹੁੰਚ ਰਹੇ ਹਨ| ਇਸ ਮੌਕੇ ਪਹਿਲੇ ਨੰਬਰ ਦੀ ਜੇੱਤੂ ਟੀਮ ਨੂੰ 1,51000 ਰੁਪਏ ਅਤੇ ਦੂਜੇ ਨੰਬਰ ਦੀ ਟੀਮ }ਨੂੰ 1,11000 ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਸਰਵੋਤਮ ਜਾਫੀ ਅਤੇ ਧਾਵੀ ਨੂੰ ਟਰੈਕਟਰ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ| ਦਰਸ਼ਕਾਂ ਦੇ ਮੰਨੋਰੰਜਨ ਲਈ 3 ਅਪ੍ਰੈਲ ਸ਼ਾਮ ਨੂੰ ਗਾਇਕ ਨੌਜਵਾਨ ਦਿਲਾਂ ਦੀ ਧੜਕਣ ਗਿੱਪੀ ਗਰੇਵਾਲ, ਰਾਜਵੀਰ ਜਵੰਦਾ, ਗੁਰਨਾਮ ਭੁਲੱਰ, ਹਰਿੰਦਰ ਭੁੱਲਰ, ਜੋਬਨ ਸੰਧੂ, ਇੰਦਰ ਕੌਰ, ਜਤਿੰਦਰ ਭੁੱਲਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ|

Leave a Reply

Your email address will not be published. Required fields are marked *