ਪਿੰਡ ਮੋਹੀ ਖੁਰਦ ਵਿਖੇ ਲਗਾਇਆ ਮੁਫਤ ਮੈਡੀਕਲ ਚੈਕਅਪ ਕੈਂਪ

ਰਾਜਪੁਰਾ, 16 ਜਨਵਰੀ (ਅਭਿਸ਼ੇਕ ਸੂਦ) ਸ਼ੰਭੂ ਨੇੜਲੇ ਪਿੰਡ ਮੋਹੀ ਖੁਰਦ ਦੇ ਗੁਰਦੁਆਰਾ ਸਿੰਘ ਸ਼ਹੀਦ ਵਿਖੇ ਮੁਫਤ ਮੈਡੀਕਲ ਚੈਕਅਪ ਕੈਪ ਲਗਾਇਆ ਗਿਆ| ਇਸ ਮੌਕੇ ਡਾ. ਸੁਖਵਿੰਦਰ ਸਿੰਘ ਤੇ ਗਿਆਨ ਸਾਗਰ ਹਸਪਤਾਲ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਮਰੀਜਾਂ ਦਾ ਚੈਕਅਪ ਕੀਤਾ| ਇਸ ਕੈਂਪ ਵਿੱਚ 500 ਮਰੀਜਾਂ ਦਾ ਚੈਕਅਪ ਕੀਤਾ ਗਿਆ| ਪਿੰਡ ਦੇ ਸਰਪੰਚਤੇਜਿੰਦਰ ਸਿੰਘ ਲਿਲਾ ਨੇ ਡਾਕਟਰਾਂ ਦੀ ਟੀਮ ਦਾ ਸਨਮਾਨ ਚਿੰਨ੍ਹ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਜਗਤਾਰ ਸਿੰਘ ਥੂਹਾ, ਜਸਵਿੰਦਰ ਸਿੰਘ ਬਿੱਲੂ, ਨਰਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਗੁਰਵਿੰਦਰ ਸਿੰਘ, ਸੂਬੇਦਾਰ ਗੁਰਨਾਮ ਸਿੰਘ, ਪ੍ਰੇਮ ਸਿੰਘ, ਗੁਰਦੀਪ ਸਿੰਘ ਆਦਿ ਤੋਂ ਇਲਾਵਾ ਇਲਾਕਾ ਨਿਵਾਸੀ ਹਾਜਰ ਸਨ|

Leave a Reply

Your email address will not be published. Required fields are marked *