ਪਿੰਡ ਮੱਛਲੀ ਕਲਾਂ ਵਿਖੇ 12 ਲੱਖ ਰੁਪਏ ਦੀ ਲਾਗਤ ਵਾਲੇ ਬਲਕ ਮਿਲਕ ਕੂਲਰ ਦਾ ਉਦਘਾਟਨ

ਐਸ.ਏ.ਐਸ. ਨਗਰ, 26 ਮਾਰਚ (ਸ.ਬ.) ਡੇਅਰੀ ਦੇ ਧੰਦੇ ਨੂੰ ਹੋਰ ਲਾਹੇਵੰਦ ਬਣਾਉਣ ਦੇ ਮੱਦੇਨਜ਼ਰ ਵੇਰਕਾ ਮਿਲਕ ਪਲਾਂਟ, ਐਸ.ਏ.ਐਸ. ਨਗਰ ਦੇ ਜਨਰਲ ਮੈਨੇਜਰ ਊਧਮ ਸਿੰਘ ਅਤੇ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਸ. ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵੱਲੋਂ ਪਿੰਡ ਮੱਛਲੀ ਕਲਾਂ ਵਿਖੇ ਦੁੱਧ ਸਹਿਕਾਰੀ ਸਭਾ ਵਿੱਚ ਸਥਾਪਤ ਕੀਤੇ 2 ਹਜ਼ਾਰ ਲੀਟਰ ਦੀ ਸਮਰੱਥਾ ਵਾਲੇ ਬਲਕ ਮਿਲਕ ਕੂਲਰ (ਬੀ.ਐਮ.ਸੀ.) /ਦੁੱਧ ਠੰਢਾ ਰੱਖਣ ਵਾਲੀ ਮਸ਼ੀਨ ਦਾ ਉਦਘਾਟਨ ਕੀਤਾ ਗਿਆ|
ਇਸ ਮੌਕੇ ਸ੍ਰੀ ਹਰਕੇਸ਼ ਚੰਦ ਸ਼ਰਮਾ ਨੇ ਦੱਸਿਆ ਕਿ ਇਸ ਬੀ.ਐਮ.ਸੀ. ਸਦਕਾ ਮੱਛਲੀ ਕਲਾਂ, ਮੱਛਲੀ ਖੁਰਦ, ਗਿਦੜਪੁਰ ਸਮੇਤ ਨਾਲ ਲੱਗਦੇ ਕਈ ਪਿੰਡਾਂ ਨੂੰ ਫਾਇਦਾ ਹੋਵੇਗਾ| ਇਸ ਮੌਕੇ ਜਨਰਲ ਮੈਨੇਜਰ ਵੇਰਕਾ ਮਿਲਕ ਪਲਾਂਟ ਮੁਹਾਲੀ ਨੇ ਦੱਸਿਆ ਕਿ ਬੀ.ਐਮ.ਸੀ., ਜੋ ਕਿ ਦੁੱਧ ਸਹਿਕਾਰੀ ਸਭਾ ਮੱਛਲੀ ਕਲਾਂ ਨੂੰ ਬਿਲਕੁਲ ਮੁਫ਼ਤ ਮੁਹੱਈਆ ਕਰਵਾਇਆ ਗਿਆ ਹੈ, ਇਸ ਨਾਲ ਦੁੱਧ ਉਤਪਾਦਕਾਂ ਦਾ ਮੁਨਾਫ਼ਾ ਵਧੇਗਾ ਅਤੇ ਇਸ ਬਲਕ ਮਿਲਕ ਕੂਲਰ ਵਿੱਚ ਪੰਜ ਘੰਟੇ ਤੱਕ ਦੁੱਧ ਨੂੰ ਠੰਢਾ ਰੱਖਿਆ ਜਾ ਸਕਦਾ ਹੈ|
ਇਸ ਮੌਕੇ ਮਿਲਕ ਪਲਾਂਟ ਦੇ ਡਿਪਟੀ ਮੈਨੇਜਰ ਏ.ਕੇ.ਮਿਸ਼ਰਾ, ਡਿਪਟੀ ਮੈਨੇਜਰ ਜਗਸੀਰ ਸਿੰਘ, ਐਮ.ਪੀ.ਐਸ. ਦਿਨੇਸ਼ ਸ਼ਰਮਾ, ਐਮ.ਪੀ.ਏ. ਜਗਵਿੰਦਰ ਸਿੰਘ, ਐਮ.ਪੀ.ਏ. ਨਰਿੰਦਰ ਕੁਮਾਰ, ਧੀਰਜ, ਇੰਦਰਜੀਤ ਸਿੰਘ, ਮਿਲਕ ਪਲਾਂਟ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ, ਮੱਛਲੀ ਖ਼ੁਰਦ ਦੇ ਪ੍ਰਧਾਨ ਅਮਰੀਕ ਸਿੰਘ, ਮੱਛਲੀ ਕਲਾਂ ਦੇ ਸਰਪੰਚ ਬਲਰਾਮ ਸ਼ਰਮਾ ਮੱਛਲੀ ਕਲਾਂ, ਸਾਬਕਾ ਸਰਪੰਚ ਰਾਮ ਸਿੰਘ, ਦੁੱਧ ਸਹਿਕਾਰੀ ਸਭਾ ਮੱਛਲੀ ਕਲਾਂ ਦੇ ਪ੍ਰਧਾਨ ਨੇਤਰ ਪਾਲ ਸਿੰਘ, ਜਸਵਿੰਦਰ ਸਿੰਘ ਭੱਪਾ ਗਿਦੜਪੁਰ ਸਮੇਤ ਵੱਡੀ ਗਿਣਤੀ ਵਿੱਚ ਸ਼ਖ਼ਸੀਅਤਾਂ ਹਾਜ਼ਰ ਸਨ|

Leave a Reply

Your email address will not be published. Required fields are marked *